बिना केटेगरी

ਸ਼ਰਧਾਲੂਆਂ ਨੂੰ ਟਰਾਲੇ ਨੇ ਕੁਚਲਿਆ, 5 ਦੀ ਮੌਤ,ਕਈਆਂ ਦੀ ਹਾਲਤ ਗੰਭੀਰ-

ਜੇਐਲ ਨਿਊਜ਼ /  JL NEWS

ਪਾਲੀ(ਰਾਜਸਥਾਨ )  /   15-08-2022

ਰਾਜਸਥਾਨ ਦੇ  ਪਾਲੀ ਜ਼ਿਲ੍ਹੇ ਵਿੱਚ ਬੀਤੀ ਰਾਤ ਭਿਆਨਕ ਸੜਕ ਹਾਦਸੇ ਵਿੱਚ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਸ਼ਰਧਾਲੂ ਪੈਦਲ ਰਾਮਦੇਵਰਾ ਜਾ ਰਹੇ ਸਨ। ਇਸ ਦੌਰਾਨ ਸੜਕ ‘ਤੇ  ਇਕ ਟਰਾਲੇ ਨੇ ਉਨ੍ਹਾਂ ਨੂੰ  ਲਪੇਟ ‘ਚ ਲੈ ਲਿਆ, ਇਸ ਕਾਰਨ ਤਿੰਨ ਸ਼ਰਧਾਲੂਆਂ ਦੀ ਤੇ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅੱਧੀ ਦਰਜਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਦੋ ਸ਼ਰਧਾਲੂਆਂ ਨੇ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਪੈਦਲ ਜਾ ਰਹੇ ਸ਼ਰਧਾਲੂਆਂ ਵਿੱਚ ਦਹਿਸ਼ਤ ਫੈਲ ਗਈ।ਲਿਸ ਮੁਤਾਬਕ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪਾਲੀ ਜ਼ਿਲੇ ਦੇ ਰੋਹਤ ਥਾਣਾ ਖੇਤਰ ‘ਚ ਅੱਧੀ ਰਾਤ ਕਰੀਬ 1 ਵਜੇ ਵਾਪਰੀ। ਇਸ ਰਸਤੇ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪੈਦਲ ਰਾਮਦੇਵਰਾ ਨੂੰ ਜਾ ਰਹੇ ਸਨ। ਇਸੇ ਦੌਰਾਨ ਰੋਹਤ ਥਾਣਾ ਖੇਤਰ ਦੇ ਆਰਤੀਆ ਬੋਰਡ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਟਰਾਲੇ ਨੇ ਆਪਣੀ ਲਪੇਟ ਵਿੱਚ ਲੈ ਲਿਆ। ਟਰਾਲੇ ਨੇ 10 ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ।ਇਸ ਕਾਰਨ ਉੱਥੇ ਹੀ  3  ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 6 ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ  ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆl ਦਿਹਾਤੀ ਦੇ ਉਪ ਪੁਲਿਸ ਕਪਤਾਨ ਮੰਗਲੇਸ਼ ਚੁੰਦਾਵਤ ਸਮੇਤ ਹੋਰ ਉੱਚ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਰਾਤ ਨੂੰ ਹੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ। ਅੱਜ  ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Related posts

ਆਜ਼ਾਦੀ ਦਿਹਾੜੇ ਮੌਕੇ ਸ: ਜੈ ਕਿਸ਼ਨ ਸਿੰਘ ਰੋੜੀ ਨੇ ਲਹਿਰਾਇਆ ਅੰਮ੍ਰਿਤਸਰ ਸਟੇਡੀਅਮ ਚ ਤਿਰੰਗਾ।

JL News

ਬਦਲਿਆ ਮੌਸਮ ਦਾ ਮਿਜਾਜ਼, ਗਰਮੀ ਤੋਂ ਰਾਹਤ।

JL News

Rishabh Pant Accident Updates: ऋषभ पंत के एक्सीडेंट पर बड़ा अपडेट, जानें कैसे हुआ यह भयानक हादसा –

JL News
Download Application