Punjabi

ਪੰਜਾਬ ਪੁਲਿਸ ਦੇ ਹੱਥ ਲੱਗੀ ਮੁਸੇਵਾਲਾ ਕਤਲ ਕਾਂਡ ਨਾਲ ਜੁੜੀ ਵੀਡੀਓ,ਜਾਂਚ ਜਾਰੀ।

ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਲੱਗੀ 7 ਸੈਕਿੰਡ ਦੀ ਵੀਡੀਓ, ਚਾਰ ਹਮਲਾਵਰ ਦਿੱਤੇ ਦਿਖਾਈ, ਜਾਂਚ ਜਾਰੀ

ਜੇ ਐਲ ਨਿਊਜ਼ /JL NEWS

ਪੰਜਾਬ / 05-06-2022

ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਦੇ ਹੱਥ 7 ਸੈਕਿੰਡ ਦੀ ਵੀਡੀਓ ਹੱਥ ਲੱਗੀ ਹੈ। ਇਸ ਵੀਡੀਓ ਵਿੱਚ ਚਾਰ ਹਮਲਾਵਰ ਦਿਖਾਈ ਦੇ ਰਹੇ ਹਨ।ਪੁਲਿਸ ਨੇ ਮਹਿਜ਼ 7 ਸੈਕਿੰਡਾਂ ਦੀ ਵੀਡੀਓ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਹ ਵੀਡੀਓ ਹਮਲੇ ਦੌਰਾਨ ਇਕ ਨੌਜਵਾਨ ਵੱਲੋਂ ਬਣਾਈ ਗਈ ਸੀ। ਪੁਲਿਸ ਉਕਤ ਨੌਜਵਾਨ ਦੀ ਪਛਾਣ ਅਤੇ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦੀ ਹੈ। ਉਥੇ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਹਰਿਆਣਾ ਵਿੱਚ ਪੰਜਾਬ ਪੁਲਿਸ ਦੀ ਜਾਂਚ ਦਾ ਘੇਰਾ ਵਧਦਾ ਜਾ ਰਿਹਾ ਹੈ। ਪਹਿਲਾਂ ਫਤਿਹਾਬਾਦ, ਫਿਰ ਸੋਨੀਪਤ ਅਤੇ ਹੁਣ ਸਿਰਸਾ ‘ਚ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਦੇ ਪਿੰਡ ਤਖਤਮਾਲ ਦਾ ਇੱਕ ਨੌਜਵਾਨ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਸ਼ਾਮਿਲ ਹੋਇਆ ਹੈ। ਪੁਲਿਸ ਛਾਪੇਮਾਰੀ ਕਰ ਕਾਤਲਾਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ।

Related posts

ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ ‘ਚ ਜਖਮੀਂ ਇਕ ਨੌਜਵਾਨ ਦੀ ਮੌਤ l

JL News

ਪੰਜਾਬ ਵਿੱਚ ਅਫਸਰਾਂ ਦੀ ਮਨਮਾਨੀ-ਚਾਰਜ ਨਹੀਂ ਛੱਡ ਰਹੇ ਤਹਿਸੀਲਦਾਰ ਨਾਇਬ ਤਹਿਸੀਲਦਾਰl

JL News

“ਭਾਰਤ ਜੋੜੋ ਯਾਤਰਾ” ਦੀ ਟੀਮ ਵਿੱਚ ਚੁਣੇ ਗਏ ਸ਼ਿਵਮ ਇੰਸਾ,ਕੀਤਾ ਪਾਰਟੀ ਦਾ ਧੰਨਵਾਦ –

JL News
Download Application