Last 24 Hour Punjab Punjabi

ਸਮਰਾਲਾ ‘ਚ ਕਾਂਗਰਸ ਨੂੰ ਵੱਡਾ ਬਲ – ਸ: ਰੁਪਿੰਦਰ ਸਿੰਘ ਰਾਜਾਗਿਲ ਦੀ ਅਗਵਾਈ ‘ਚ ਮੋਬਾਈਲ ਸੋਪ ਦੇ ਮਾਲਕ ਨਰਿੰਦਰ ਸਿੰਘ ਨਿੰਦੀ ਸੈਂਕੜੇ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

ਜੇਐਲ ਨਿਊਜ਼ / JL NEWS 

ਸਮਰਾਲਾ,ਖੰਨਾ(ਪੰਜਾਬ)/ 10-05-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਅੱਜ ਦਾ ਦਿਨ ਹਲਕਾ ਸਮਰਾਲਾ ਦੀ ਕਾਂਗਰਸ ਲਈ ਬੜਾ ਭਾਗਾਂ ਵਾਲਾ ਰਿਹਾ। ਸਮਰਾਲਾ ਦੀ ਮਸ਼ਹੂਰ ਹਸਤੀ *ਨਿੰਦੀ ਮੋਬਾਈਲ ਸ਼ੌਪ ਦੇ ਮਾਲਕ ਨਰਿੰਦਰ ਸਿੰਘ ਨਿੰਦੀ* ਨੇ ਆਪਣੇ ਸੈਂਕੜੇ ਸਾਥੀਆਂ ਨਾਲ ਕਾਂਗਰਸ ਪਾਰਟੀ ‘ਚ ਸ਼ਾਮੂਲੀਅਤ ਕਰ ਲਈ।

ਨਰਿੰਦਰ ਸਿੰਘ ਨਿੰਦੀ ਦੇ ਨਾਲ *ਪਰਮਿੰਦਰ ਸਿੰਘ, ਗੁਰਦੀਪ ਸਿੰਘ ਗਿੱਲ, ਪੰਮਾ ਮੱਲਮਾਜਰਾ, ਵਿੱਕੀ ਮੱਲਮਾਜਰਾ, ਹਰਮਨਦੀਪ ਸਿੰਘ ਅਤੇ ਬਲਦੇਵ ਸਿੰਘ* ਸਮੇਤ ਨੌਜਵਾਨਾਂ ਦੀ ਵੱਡੀ ਗਿਣਤੀ ਨੇ ਕਾਂਗਰਸ ਦਾ ਪੱਲਾ ਫੜਿਆ।

*ਸਮਰਾਲਾ ਹਾਊਸ ਵਿਖੇ* ਹੋਏ ਇਸ ਸਮਾਗਮ ‘ਚ ਸ਼ਾਮਲ ਹੋਏ ਸਾਰੇ ਨੌਜਵਾਨਾਂ ਦਾ ਭਰਭੂਰ ਸਵਾਗਤ ਕੀਤਾ ਗਿਆ।

ਨਵੇਂ ਸ਼ਾਮਲ ਹੋਏ ਆਗੂਆਂ ਨੇ ਵਾਅਦਾ ਕੀਤਾ ਕਿ *ਨਗਰ ਕੌਂਸਲ ਸਮਰਾਲਾ ਦੀਆਂ ਹੋ ਰਹੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਦਾ ਡੱਟ ਕੇ ਸਹਿਯੋਗ ਕਰਨਗੇ* ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਗੇ।

ਕਾਂਗਰਸ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦੀ ਇਸ ਸ਼ਾਮੂਲੀਅਤ ਨਾਲ ਹਲਕੇ ‘ਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਦੀਆਂ ਆਵਾਜ਼ਾਂ ਸਦਨ ਤੱਕ ਪਹੁੰਚਣਗੀਆਂ।

Related posts

ਸਾਬਕਾ ਡਿਪਟੀ ਸੀਐੱਮ ਨੂੰ ਗੈਂਗਸਟਰਾਂ ਵੱਲੋ ਮਿਲੀ ਧਮਕੀ ।

JL News

मिश्रित आबादी वाले क्षेत्रों, प्रमुख मार्गों, चौराहों, बाजारों व भीड़-भाड़ वाले स्थानों आदि पर भ्रमण कर संदिग्ध व्यक्ति, वस्तु व वाहनों की की जा रही सघन चेकिंग।

JL News

16 जुलाई से 14 अगस्त तक प्रदेश के सभी जिलों में मनाया जायेगा विकास पर्व

JL News
Download Application