Last 24 Hour Punjab Punjabi

ਕੀ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਬਿਨਾਂ ਪੜ੍ਹੇ ਹੀ ਬੇਅਦਬੀ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ? – ਆਰ.ਐਸ.ਪੀ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 02-07-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐਸ. ਪੀ ) ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਇਹ ਸਵਾਲ ਪੁੱਛਦੀ ਹੈ ਕਿ ਜੇ ਸਿੱਖਾਂ ਦੀ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਉਹ ਇਹ ਮੰਨਦੇ ਹਨ ਕਿ ਕਾਨੂੰਨ ਵਿੱਚ ਖਾਮੀਆਂ ਹਨ ਜਾਂ ਸੋਧ ਦੀ ਲੋੜ ਹੈ, ਤਾਂ ਕੀ ਇਹ ਇਸ ਗੱਲ ਦਾ ਸੰਕੇਤ ਨਹੀਂ ਕਿ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਦੇ ਸਮੇਂ ਉਸ ਦਾ ਪੂਰਾ ਅਧਿਐਨ ਨਹੀਂ ਕੀਤਾ ਗਿਆ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੀ ਸੂਬਾ ਕਮੇਟੀ ਦੀ ਮੀਟਿੰਗ ਤੋ ਬਾਅਦ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕੀਤਾ।

 

ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਬਿਨਾਂ ਬੇਅਦਬੀ ਕਾਨੂੰਨ ਦੀਆਂ ਧਾਰਾਵਾਂ ਨੂੰ ਸਮਝੇ ਹੀ ਉਸ ਦੇ ਹੱਕ ਵਿੱਚ ਵੋਟ ਪਾਉਂਦੇ ਹਨ, ਤਾਂ ਇਹ ਵਿਧਾਨ ਸਭਾ ਦੀ ਮਰਯਾਦਾ ਅਤੇ ਲੋਕਾਂ ਵੱਲੋਂ ਦਿੱਤੇ ਗਏ ਜਨਮਤ ਨਾਲ ਇਨਸਾਫ਼ ਨਹੀਂ ਹੈ। ਇੱਕ ਵਿਧਾਇਕ ਦਾ ਪਹਿਲਾ ਫ਼ਰਜ਼ ਹਰ ਬਿੱਲ ਨੂੰ ਪੜ੍ਹਨਾ, ਸਮਝਣਾ ਅਤੇ ਲੋਕਾਂ ਦੇ ਹਿੱਤਾਂ ਦੇ ਆਧਾਰ ‘ਤੇ ਆਪਣਾ ਫ਼ੈਸਲਾ ਕਰਨਾ ਹੁੰਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਨ੍ਹਾਂ ਦੀ ਕੈਬਨਿਟ ਅਤੇ ਪਾਰਟੀ ਦੇ ਵਿਧਾਇਕ ਹੁਣ ਸੋਧ ਦੀ ਲੋੜ ਮੰਨ ਰਹੇ ਹਨ, ਤਾਂ ਕਾਨੂੰਨ ਪਾਸ ਕਰਦੇ ਸਮੇਂ ਕੀ ਉਨ੍ਹਾਂ ਨੇ ਇਸ ਦਾ ਗੰਭੀਰ ਅਧਿਐਨ ਕੀਤਾ ਸੀ?

ਆਰਐਸਪੀ ਦਾ ਮੰਨਣਾ ਹੈ ਕਿ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਵਿੱਚ ਧਾਰਮਿਕ ਭਾਵਨਾਵਾਂ ਨਾਲ ਜੁੜੇ ਕਾਨੂੰਨ ਨੂੰ ਪੂਰੀ ਕਾਨੂੰਨੀ, ਸੰਵਿਧਾਨਕ ਅਤੇ ਸਮਾਜਿਕ ਅਤੇ ਧਾਰਮਿਕ ਜਾਂਚ ਤੋਂ ਬਾਅਦ ਹੀ ਪਾਸ ਹੋਣੇ ਚਾਹੀਦੇ ਹਨ। ਵਿਧਾਨ ਸਭਾ ਨੂੰ ਕੇਵਲ ਸਰਕਾਰ ਦੀ ਮੋਹਰ ਲਗਾਉਣ ਵਾਲੀ ਸੰਸਥਾ ਨਹੀਂ, ਸਗੋਂ ਗੰਭੀਰ ਚਰਚਾ ਅਤੇ ਜਵਾਬਦੇਹੀ ਦਾ ਮੰਚ ਬਣਨਾ ਚਾਹੀਦਾ ਹੈ।

Related posts

बारिश का अलर्ट – शहरवासी बारिश से ज्यादा खराब बिल्डिंग्स को लेकर परेशान, डर का माहोल

JL News

ਨਵਜੋਤ ਸਿੱਧੂ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ PGI

JL News

ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹਾ ‘ਤੇ ਲਹਿਰਾਇਆ ਤਿਰੰਗਾ-

JL News
Download Application