Last 24 Hour Punjab Punjabi

ਡਾ. ਅੰਬੇਦਕਰ ਨਵਯੁਵਕ ਦਲ ਪੰਜਾਬ ਵੱਲੋਂ 30 ਤਰੀਕ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 29-07-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਡਾ. ਅੰਬੇਦਕਰ ਨਵਯੁਵਕ ਦਲ ਪੰਜਾਬ ਭਾਰਤ* ਨੇ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 30 ਤਰੀਕ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਅਤੇ ਧਰਨੇ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਜਥੇਬੰਦੀ ਦੇ *ਸੰਸਥਾਪਕ ਬੰਚੀ ਲਾਲ ਪ੍ਰੇਮੀ* ਅਤੇ *ਪੰਜਾਬ ਪ੍ਰਧਾਨ ਗੁਰਦੀਪ ਸਿੰਘ ਕਾਲੀ* ਨੇ ਅੱਜ ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਕਿ ਬਰਨਾਲਾ ਵਿੱਚ ਸਫਾਈ ਮਜ਼ਦੂਰਾਂ ‘ਤੇ ਹੋਏ ਅੱਤਿਆਚਾਰ ਅਤੇ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨਾ ਬਹੁਤ ਨਿੰਦਨਯੋਗ ਹੈ।

ਆਗੂਆਂ ਨੇ ਕਿਹਾ ਕਿ ਸਰਕਾਰ ਦਲਿਤ-ਪਛੜੇ ਵਰਗਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਫਾਈ ਕਰਮਚਾਰੀ ਪੰਜਾਬ ਦੀ ਸਫਾਈ ਰੱਖਣ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਪਰ ਉਨ੍ਹਾਂ ਨਾਲ ਹੀ ਸਭ ਤੋਂ ਵੱਧ ਧੱਕਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨਵਯੁਵਕ ਦਲ ਪੂਰੇ ਪੰਜਾਬ ਵਿੱਚ ਆਪਣੇ ਵਲੰਟੀਅਰਾਂ ਨੂੰ ਹਦਾਇਤ ਕਰਦਾ ਹੈ ਕਿ ਉਹ 30 ਤਰੀਕ ਨੂੰ ਜਿੱਥੇ ਵੀ ਹਨ, ਸਫਾਈ ਕਰਮਚਾਰੀ ਯੂਨੀਅਨ ਦੇ ਧਰਨਿਆਂ ਵਿੱਚ ਸ਼ਾਮਿਲ ਹੋ ਕੇ ਇਸ ਬੰਦ ਨੂੰ ਸਫਲ ਬਣਾਉਣ। ਜਥੇਬੰਦੀ ਇਸ ਲੜਾਈ ਵਿੱਚ ਸਫਾਈ ਕਰਮਚਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਅਤੇ ਬਰਨਾਲਾ ਕਾਂਡ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰੇ।

Related posts

जल जीवन मिशन एवं ग्रामीण जलापूर्ति कार्यों को गुणवत्ता के साथ समय करें पूर्ण-जिलाधिकारी

JL News

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦਾ ਵਿਸਥਾਰ: ਅਰੁਣ ਗਾਬਾ ਸਕੱਤਰ ਤੇ ਐਡਵੋਕੇਟ ਹਰਸ਼ ਕੁਮਾਰ ਭੱਲਾ ਸਕੱਤਰ ਕਮ-ਬੁਲਾਰਾ ਨਿਯੁਕਤ

JL News

थाना चंद्रशेखर आजाद नगर से पुलिस ने 5000 के इनामी वारंटी को किया गिरफ्तार

JL News
Download Application