Last 24 Hour Punjab Punjabi

ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਨੇ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਦੋ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਰਾਮਪੁਰਾ ਫੂਲ ਤੋਂ ਪ੍ਰੀਤਮ ਸਿੰਘ ਭਗਤਾ ਭਾਈਕਾ ਅਤੇ ਭਦੌੜ (ਰਾਖਵਾਂ) ਤੋਂ ਗੋਬਿੰਦ ਸਿੰਘ ਪਾਰਟੀ ਉਮੀਦਵਾਰ ਐਲਾਨੇ

ਜੇਐਲ ਨਿਊਜ਼ / JL NEWS 

ਖੰਨਾ/ਚੰਡੀਗੜ੍ਹ/ਭਗਤਾ ਭਾਈਕਾ(ਪੰਜਾਬ) / 11-06-2026

( ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਨੇ ਪੰਜਾਬ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰਦਿਆਂ ਦੋ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਪ੍ਰੀਤਮ ਸਿੰਘ ਭਗਤਾ ਭਾਈਕਾ ਅਤੇ ਭਦੌੜ (ਰਾਖਵਾਂ) ਵਿਧਾਨ ਸਭਾ ਹਲਕੇ ਤੋਂ ਗੋਬਿੰਦ ਸਿੰਘ ਨੂੰ ਆਪਣਾ ਅਧਿਕਾਰਤ ਉਮੀਦਵਾਰ ਐਲਾਨਿਆ ਹੈ।
ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਦੋਵੇਂ ਉਮੀਦਵਾਰ ਲੰਬੇ ਸਮੇਂ ਤੋਂ ਲੋਕਾਂ ਦੇ ਮਸਲਿਆਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਸਮਾਜ ਦੇ ਵਾਂਝੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੀ ਲੋਕਾਂ ਨਾਲ ਨਜ਼ਦੀਕੀ, ਸੰਘਰਸ਼ਸ਼ੀਲ ਭੂਮਿਕਾ ਅਤੇ ਜਨ-ਹਿੱਤਾਂ ਪ੍ਰਤੀ ਵਚਨਬੱਧਤਾ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ,ਇਸ ਮੌਕੇ ਆਰ. ਵਾਈ. ਐਫ ਦੇ ਕੇਂਦਰੀ ਕਮੇਟੀ ਮੈਂਬਰ ਸਰਿੰਦਰ ਕੁਮਾਰ ਬਾਵਾ ਵੀ ਮੌਜੂਦ ਸਨ ।
ਉਨ੍ਹਾਂ ਕਿਹਾ ਕਿ ਆਰ.ਐਸ.ਪੀ. ਪੰਜਾਬ ਵਿੱਚ ਲੋਕਪੱਖੀ, ਧਰਮਨਿਰਪੱਖ, ਜਮਹੂਰੀ ਅਤੇ ਸਮਾਜਿਕ ਨਿਆਂ ਅਧਾਰਿਤ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਪਾਰਟੀ ਦਾ ਉਦੇਸ਼ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਦਲਿਤਾਂ, ਔਰਤਾਂ ਅਤੇ ਹੋਰ ਮਿਹਨਤਕਸ਼ ਵਰਗਾਂ ਦੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਹੈ।
ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਪੰਜਾਬ ਅੱਜ ਬੇਰੁਜ਼ਗਾਰੀ, ਖੇਤੀ ਸੰਕਟ, ਨਸ਼ਿਆਂ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਪਰ ਮੁੱਖ ਧਾਰਾ ਦੀਆਂ ਪਾਰਟੀਆਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਦੀ ਬਜਾਏ ਸੱਤਾ ਦੀ ਰਾਜਨੀਤੀ ਵਿੱਚ ਰੁੱਝੀਆਂ ਹੋਈਆਂ ਹਨ। ਆਰ.ਐਸ.ਪੀ. ਲੋਕਾਂ ਦੇ ਅਸਲ ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਇੱਕ ਮਜ਼ਬੂਤ ਲੋਕਪੱਖੀ ਬਦਲ ਪੇਸ਼ ਕਰੇਗੀ।
ਉਨ੍ਹਾਂ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਰਾਮਪੁਰਾ ਫੂਲ ਅਤੇ ਭਦੌੜ ਹਲਕਿਆਂ ਦੇ ਹਰ ਪਿੰਡ, ਕਸਬੇ ਅਤੇ ਵਾਰਡ ਵਿੱਚ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਸੰਘਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੁਹਿੰਮ ਤੇਜ਼ ਕਰਨ।
ਉਨ੍ਹਾਂ ਦੋਵੇਂ ਹਲਕਿਆਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤਾਂ, ਸਮਾਜਿਕ ਨਿਆਂ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਆਰ.ਐਸ.ਪੀ. ਦੇ ਉਮੀਦਵਾਰਾਂ ਪ੍ਰੀਤਮ ਸਿੰਘ ਭਗਤਾ ਭਾਈਕਾ ਅਤੇ ਗੋਬਿੰਦ ਸਿੰਘ ਦਾ ਸਾਥ ਦੇਣ ਅਤੇ ਇੱਕ ਮਜ਼ਬੂਤ ਲੋਕਪੱਖੀ ਬਦਲ ਖੜ੍ਹਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਜਾਰੀ ਕਰਤਾ:
ਕਰਨੈਲ ਸਿੰਘ ਇਕੋਲਾਹਾ
ਸੂਬਾ ਸਕੱਤਰ
ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.), ਪੰਜਾਬ
📞 93169-56000

Related posts

आपके क्षेत्र की प्रतिभाओं को संस्था के संज्ञान में लाएं – मायल

JL News

पुलिस को मिली बड़ी सफलता , 48 घण्टे के अंदर चोरी किए गए लाखों के जेवरात नौकरानी से किये बरामद-

JL News

अत्यन्त प्राचीन है श्री राधाकृष्‍ण को झूला झुलाने की परम्परा ।

JL News
Download Application