Last 24 Hour Punjab Punjabi

ਤਰਨਪ੍ਰੀਤ ਸਿੰਘ ਸੌਂਦ ਦੀ ਖੁੱਲ੍ਹੀ ਲਾਈਵ ਡਿਬੇਟ ਦੀ ਚੁਣੌਤੀ ਆਰਐਸਪੀ ਉਮੀਦਵਾਰ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਕਬੂਲ –

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 08-10-2026

(ਰਿਪੋਰਟ ਜੇ ਪੀ ਸਿੰਘ, ਸੁਖਦੇਵ ਸਿੰਘ)

ਖੰਨਾ ਦੇ ਐਮਐਲਏ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਵਿਰੋਧੀ ਧਿਰਾਂ ਨੂੰ ਖੁੱਲ੍ਹੀ ਲਾਈਵ ਡਿਬੇਟ ਦੀ ਦਿੱਤੀ ਚੁਣੌਤੀ ਨੂੰ ਆਰਐਸਪੀ ਦੇ ਖੰਨਾ ਹਲਕੇ ਤੋਂ ਉਮੀਦਵਾਰ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕਬੂਲ ਕਰ ਲਿਆ ਹੈ।
ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਮੰਤਰੀ ਸੌਂਦ ਨੇ ਖੰਨਾ ਦੇ ਵਿਕਾਸ ਅਤੇ ਆਪਣੇ ਕਾਰਜਕਾਲ ਬਾਰੇ ਲੋਕਾਂ ਦੇ ਸਾਹਮਣੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ ਤਾਂ ਆਰਐਸਪੀ ਉਸ ਚੁਣੌਤੀ ਨੂੰ ਸਵੀਕਾਰ ਕਰਦੀ ਹੈ। ਹੁਣ ਇਹ ਬਹਿਸ ਬੰਦ ਕਮਰੇ ਵਿੱਚ ਨਹੀਂ, ਸਗੋਂ ਖੰਨਾ ਦੀ ਜਨਤਾ ਦੇ ਸਾਹਮਣੇ ਹੋਣੀ ਚਾਹੀਦੀ ਹੈ।
ਉਹਨਾਂ ਮੰਤਰੀ ਸੋਂਦ ਨੂੰ ਲਾਈਵ ਡਿਬੇਟ ਲਈ ਮਿਤੀ: 10 ਅਕਤੂਬਰ 2026 ਨੂੰ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਸਥਾਨ ਲਲਹੇੜੀ ਚੌਕ, ਪੁਲ ਥੱਲੇ, ਖੰਨਾ ਆਉਣ ਦਾ ਸੱਦਾ ਦਿੰਦਿਆਂ
ਆਰਐਸਪੀ ਉਮੀਦਵਾਰ ਨੇ ਮੰਤਰੀ ਸੌਂਦ ਨੂੰ ਅਪੀਲ ਕੀਤੀ ਕਿ ਉਹ ਆਪਣੀ ਚੁਣੌਤੀ ਨੂੰ ਅਮਲੀ ਰੂਪ ਦਿੰਦਿਆਂ 10 ਅਕਤੂਬਰ ਨੂੰ ਨਿਰਧਾਰਤ ਸਮੇਂ ਅਤੇ ਸਥਾਨ ’ਤੇ ਪਹੁੰਚਣ।
ਉਹਨਾਂ ਕਿਹਾ ਕਿ ਡਿਬੇਟ ਵਿੱਚ ਖੰਨਾ ਦੇ ਵਿਕਾਸ ਕਾਰਜਾਂ, ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ, ਰੋਜ਼ਗਾਰ, ਉਦਯੋਗ, ਅਨਾਜ ਮੰਡੀ, ਖੰਨਾ ਨੂੰ ਜ਼ਿਲ੍ਹਾ ਬਣਾਉਣ, ਪੰਚਾਇਤੀ ਮਸਲਿਆਂ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਸਮੇਤ ਸਥਾਨਕ ਮੁੱਦਿਆਂ ’ਤੇ ਸਿੱਧੇ ਸਵਾਲ-ਜਵਾਬ ਕੀਤੇ ਜਾਣਗੇ।
ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਖੰਨਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ
“ਆਓ, ਆਪਣੇ ਐਮਐਲਏ ਅਤੇ ਮੰਤਰੀ ਤੋਂ ਸਿੱਧੇ ਸਵਾਲ ਪੁੱਛੀਏ । ਵਿਕਾਸ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਬਾਰੇ ਖੁੱਲ੍ਹੀ ਲਾਈਵ ਡਿਬੇਟ ਸੁਣੋ। ਫੈਸਲਾ ਖੰਨਾ ਦੀ ਜਨਤਾ ਕਰੇ।”
ਆਰਐਸਪੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਲਾਈਵ ਡਿਬੇਟ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ ।

Related posts

ओजस्‍वी अभियान के तहत सॉयबर सुरक्षा और जागरूकता विषय पर कार्यशाला का आयोजन।

JL News

ਖੰਨਾ ਦੀਆਂ ਟੁੱਟੀਆਂ ਸੜਕਾਂ ‘ਤੇ ਪ੍ਰਸ਼ਾਸਨ ਵੱਲੋਂ ਮੁਰੰਮਤ ਸ਼ੁਰੂ,ਲੋਕਾਂ ਨੂੰ ਆਉਣ-ਜਾਣ ‘ਚ ਹੋ ਰਹੀ ਸੀ ਭਾਰੀ ਦਿੱਕਤ-

JL News

ਦਰਬਾਰ ਬਾਬਾ ਕਲੀਆਂ ਵਾਲਾ ਪਿੰਡ ਢਪਈ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

JL News
Download Application