Last 24 Hour Punjab Punjabi

ਪੰਜਾਬ ਅੰਦਰ ਬਦਲਾਅ ਦੇ ਨਾਮ ਹੇਠ ਬਣੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ-ਕਾਲੀ ਪਾਇਲ

ਜੇਐਲ ਨਿਊਜ਼ / JL NEWS

ਖੰਨਾ(ਪੰਜਾਬ) / 20-07-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਖੰਨਾ ਵਿੱਚ ਸਰਕਾਰੀ ਜਬਰ ਦੀ ਇੱਕ ਹੋਰ ਵੱਡੀ ਝਲਕ ਦੇਖਣ ਨੂੰ ਮਿਲੀ ਜਿੱਥੇ ਮਨਰੇਗਾ ਵਰਕਰ ਯੂਨੀਅਨ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਧੋਖੇ ਖਿਲਾਫ ਪੰਜਾਬ ਦੇ ਕੈਬਨਿਟ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਇਕੱਠੇ ਹੋਏ ਧਰਨਾਕਾਰੀਆਂ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਉਹਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਗੱਲਾਂ ਦਾ ਪ੍ਰਗਟਾਵਾ ਡਾਕਟਰ ਅੰਬੇਡਕਰ ਨਵਯੁਵਕ ਦਲ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਕਾਲੀ ਨੇ ਧਰਨੇ ਤੇ ਪਹੁੰਚੇ ਨੇ ਕੀਤੇ, ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਲੋਕਾਂ ਨਾਲ ਇੱਕ ਵਾਰ ਫਿਰ ਧੋਖਾ ਹੋਇਆ ਹੈ, ਇਨਕਲਾਬ ਦੇ ਨਾਂ ਤੇ ਬਣੀ ਸਰਕਾਰ ਨੇ ਪੰਜਾਬ ਅੰਦਰ ਬਦਲਾਅ ਦੇ ਨਾਮ ਹੇਠ ਲੋਕਤੰਤਰ ਦਾ ਘਾਣ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ, ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਮੌਜੂਦਾ ਦੌਰ ਵਿੱਚ ਖਤਮ ਕਰ ਦਿੱਤਾ ਗਿਆ ਹੈ ਸਿਰਫ ਤੇ ਸਿਰਫ ਪੁਲਿਸ ਦਾ ਗੁੰਡਾ ਰਾਜ ਅਤੇ ਧੱਕਾਸ਼ਾਹੀ ਚੱਲ ਰਹੀ ਹੈ

Related posts

मुख्यमंत्री लाडली बहना योजना के स्वीकृति पत्रों का गांव-गांव एवं वार्ड-वार्ड में किया जा रहा वितरण

JL News

“निर्वाचन आयोग के निर्देशानुसार फार्म 6, 7 एवं 8 की कार्रवाई 11 सितंबर तक होगी” – कलेक्टर डाॅ. अभय अरविंद बेडेकर

JL News

ਸਾਰੇ ਆਪ ਆਗੂਆਂ ਨੂੰ ਇਕੱਠਿਆਂ ਨੂੰ ਗ੍ਰਿਫ਼ਤਾਰ ਕਰ ਲਓ- ਅਰਵਿੰਦ ਕੇਜਰੀਵਾਲ

JL News
Download Application