Last 24 Hour Punjab Punjabi

ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਖੰਨਾ 66 ਕੇ.ਵੀ. ਗਰਿੱਡ ਦੇ ₹55 ਲੱਖ ਦੇ ਆਧੁਨਿਕੀਕਰਨ ਕੰਮਾਂ ਦਾ ਕੀਤਾ ਉਦਘਾਟਨ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 19-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਪੰਜਾਬ ਦੇ ਕੈਬਨਿਟ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਖੰਨਾ ਵਿਖੇ 66 ਕੇ.ਵੀ. ਗਰਿੱਡ ‘ਤੇ ਕਰੀਬ ₹55 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ ਆਧੁਨਿਕੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।

ਇਸ ਅਹਿਮ ਪ੍ਰੋਜੈਕਟ ਤਹਿਤ ਪੁਰਾਣੇ ਅਤੇ ਘੱਸੇ-ਪਿੱਟੇ 11 ਕੇ.ਵੀ. ਬ੍ਰੇਕਰਾਂ ਨੂੰ ਬਦਲ ਕੇ 07 ਨਵੇਂ ਆਧੁਨਿਕ ਬ੍ਰੇਕਰ ਲਗਾਏ ਗਏ ਹਨ। ਬਿਹਤਰ ਅਤੇ ਸਥਿਰ ਵੋਲਟੇਜ ਸਪਲਾਈ ਨੂੰ ਯਕੀਨੀ ਬਣਾਉਣ ਲਈ 01 ਨਵਾਂ ਕਪੈਸਟਰ ਬੈਂਕ ਸਥਾਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਸਟਮ ਨੂੰ ਹੋਰ ਮਜ਼ਬੂਤ ਅਤੇ ਭਰੋਸੇਯੋਗ ਬਣਾਉਣ ਲਈ 01 ਨਵਾਂ ਬੱਸ ਕਪਲਰ ਵੀ ਲਗਾਇਆ ਗਿਆ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਇਹਨਾਂ ਸੁਧਾਰਾਂ ਨਾਲ ਖੰਨਾ ਹਲਕੇ ਦੇ ਵਸਨੀਕਾਂ, ਵਪਾਰੀਆਂ ਅਤੇ ਉਦਯੋਗਿਕ ਖੇਤਰ ਨੂੰ ਨਿਰਵਿਘਨ, ਸੁਰੱਖਿਅਤ ਅਤੇ ਮਿਆਰੀ ਬਿਜਲੀ ਸਪਲਾਈ ਮਿਲੇਗੀ।

ਇਸ ਮੌਕੇ ਜਤਿੰਦਰ ਪਾਠਕ ਪ੍ਰਧਾਨ ਨਗਰ ਕੌਂਸਲ ਖੰਨਾ, ਹਰੀਸ਼ ਗੁਪਤਾ ਉਪ ਪ੍ਰਧਾਨ, ਕਰਮਜੀਤ ਸਿੰਘ ਸਿਫ਼ਤੀ ਵਾਈਸ ਪ੍ਰਧਾਨ, ਬਲਰਾਮ ਬਲੂ ਚੇਅਰਮੈਨ, ਰਾਜ ਲੱਖਿਆ ਐਮ.ਸੀ., ਹਰਦੀਪ ਸਿੰਘ ਐਮ.ਸੀ., ਵਿੱਕੀ ਮਿਸ਼ਾਲ ਅਤੇ ਸੀਨੀਅਰ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

Related posts

अत्यन्त प्राचीन है श्री राधाकृष्‍ण को झूला झुलाने की परम्परा ।

JL News

ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਸੁਹਿਰਦ ਯਤਨ ਜਾਰੀ-ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ

JL News

दिल्ली में *एटॉमी कंपनी* ने मनाई अपनी पाँचवीं वर्षगाँठ

JL News
Download Application