Last 24 Hour Punjab Punjabi

“92ਵੇਂ ਦਿਨ ਵੀ ਲੜੀਵਾਰ ਭੁੱਖ ਹੜਤਾਲ ਜਾਰੀ — ਸੰਘਰਸ਼ੀ ਆਗੂ ਨੂੰ ਧਮਕੀਆਂ ਦੇ ਮਾਮਲੇ ‘ਚ ਪੁਲਿਸ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ”

 

“ਸ਼ਾਂਤੀਪੂਰਨ ਧਰਨੇ ਨੂੰ ਵਿਘਨ ਪਾਉਣ ਦੀ ਕੋਸ਼ਿਸ਼ — ਕਾਰਵਾਈ ਦੀ ਮੰਗ”

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ), 06-04-2026

(ਰਿਪੋਰਟ – ਜੇ ਪੀ ਸਿੰਘ , ਸੁਖਦੇਵ ਸਿੰਘ )

ਬੁੱਲੇਪੁਰ (ਖੰਨਾ) ਵਿਖੇ ਨਵੇਂ ਕੋਰਟ ਕੰਪਲੈਕਸ ਦੇ ਵਿਰੋਧ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ, ਨਕਸਾ ਫੀਸ, ਪ੍ਰਾਪਰਟੀ ਟੈਕਸ, ਸੋਸਾਇਟੀ ਰਜਿਸਟਰੇਸ਼ਨ ਐਕਟ 1860 ਦੀ ਉਲੰਘਣਾ ਕਰਨ ਵਾਲੀਆਂ ਵਿਦਿਆਕ ਸੰਸਥਾਵਾਂ ਦੇ ਖਿਲਾਫ ਕਾਰਵਾਈ ਦੀਆਂ ਮੰਗਾ ਸਬੰਧੀ ਖੰਨਾ ਸੰਘਰਸ਼ ਕਮੇਟੀ ਵੱਲੋਂ ਉਪ ਮੰਡਲ ਮਜਿਸਟ੍ਰੇਟ ਦਫ਼ਤਰ ਸਾਹਮਣੇ ਚੱਲ ਰਹੀ “ਲੜੀਵਾਰ ਭੁੱਖ ਹੜਤਾਲ” ਅੱਜ 92ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ।

ਅੱਜ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੀ ਅਗਵਾਈ ਹੇਠ, ਸਿਕੰਦਰ ਸਿੰਘ ਖਾਲਸਾ ਗਲਵਢੀ,ਵਿਪਨ ਕੁਮਾਰ ਕਥੂਰੀਆ, ਦਿਲਪ੍ਰੀਤ ਸਿੰਘ ਢਿੱਲੋਂ ਕੋਚ , ਦਵਿੰਦਰ ਸਿੰਘ ਚੰਨੀ ਲਲਹੇੜੀ ਸਮੇਤ ਸੰਘਰਸ਼ੀ ਮੋਰਚੇ ‘ਤੇ ਡਟੇ ਰਹੇ।

“ਧਮਕੀਆਂ ਦੇ ਮਾਮਲੇ ‘ਚ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ”

ਖੰਨਾ ਸੰਘਰਸ਼ ਕਮੇਟੀ ਦੇ ਆਗੂ ਕਰਨੈਲ ਸਿੰਘ ਇਕੋਲਾਹਾ ਵੱਲੋਂ ਮਾਣਯੋਗ ਡੀ.ਜੀ.ਪੀ ਪੰਜਾਬ, ਐਸ.ਐਸ.ਪੀ ਖੰਨਾ ਅਤੇ ਐਸ.ਐਚ.ਓ ਖੰਨਾ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ।

ਸ਼ਿਕਾਇਤ ਵਿੱਚ ਦਰਸਾਇਆ ਗਿਆ ਹੈ ਕਿ ਮਿਤੀ 06 ਅਪ੍ਰੈਲ 2026 ਨੂੰ ਦੁਪਹਿਰ ਲਗਭਗ 1:38 ਵਜੇ ਕੁਝ ਵਿਅਕਤੀਆਂ ਵੱਲੋਂ ਧਰਨੇ ਵਾਲੀ ਥਾਂ ‘ਤੇ ਆ ਕੇ ਕਰਨੈਲ ਸਿੰਘ ਇਕੋਲਾਹਾ ਨਾਲ ਬਦਸਲੂਕੀ ਕੀਤੀ ਗਈ, ਉੱਚੀ ਆਵਾਜ਼ ਵਿੱਚ ਬਹਿਸ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ।

ਇਸ ਤੋਂ ਇਲਾਵਾ, ਉਕਤ ਵਿਅਕਤੀਆਂ ਵੱਲੋਂ ਜਾਨ-ਬੁੱਝ ਕੇ ਗੱਡੀ ਨੰਬਰ PB 35 AJ 0001 ਧਰਨੇ ਅੱਗੇ ਖੜ੍ਹੀ ਕਰਕੇ ਰੁਕਾਵਟ ਪੈਦਾ ਕੀਤੀ ਗਈ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਸਬੰਧੀ ਤੁਰੰਤ ਸੀ.ਆਈ.ਡੀ ਇੰਚਾਰਜ ਹਰਪ੍ਰੀਤ ਸਿੰਘ ਅਤੇ ਸਪੈਸ਼ਲ ਬ੍ਰਾਂਚ ਇੰਚਾਰਜ ਜਰਨੈਲ ਸਿੰਘ ਨੂੰ ਵੀ ਸੂਚਿਤ ਕੀਤਾ ਗਿਆ।

 

ਖੰਨਾ ਸੰਘਰਸ਼ ਕਮੇਟੀ ਨੇ ਕਿਹਾ ਕਿ ਇਹ ਹਰਕਤਾਂ ਨਾ ਸਿਰਫ ਕਾਨੂੰਨ ਦੇ ਖਿਲਾਫ ਹਨ, ਸਗੋਂ ਸੰਘਰਸ਼ ਕਰ ਰਹੇ ਆਗੂਆਂ ਅਤੇ ਸਾਥੀਆਂ ਦੀ ਸੁਰੱਖਿਆ ਲਈ ਵੀ ਖਤਰਾ ਹਨ।

ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਵਿਅਕਤੀਆਂ ਅਤੇ ਗੱਡੀ ਚਾਲਕ ਖ਼ਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਧਰਨੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਜੋ ਸ਼ਾਂਤੀਪੂਰਨ ਸੰਘਰਸ਼ ਜਾਰੀ ਰਹਿ ਸਕੇ।

ਸੰਘਰਸ਼ ਕਮੇਟੀ ਨੇ ਦੁਹਰਾਇਆ ਕਿ ਖੰਨਾ ਸੰਘਰਸ਼ ਕਮੇਟੀ ਲਈ ਜਨਤਾ ਦੇ ਹਿੱਤ ਸਭ ਤੋਂ ਉੱਚੇ ਹਨ ਅਤੇ ਕਿਸੇ ਵੀ ਧਮਕੀ ਜਾਂ ਦਬਾਅ ਦੇ ਬਾਵਜੂਦ ਇਹ ਸੰਘਰਸ਼ ਜਾਰੀ ਰਹੇਗਾ। ਖੰਨਾ ਸੰਘਰਸ਼ ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖ਼ਿਲਾਫ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ।ਹੋਰਨਾਂ ਤੋਂ ਇਲਾਵਾ ਐਡਵੋਕੇਟ ਅਸ਼ੋਕ ਕੁਮਾਰ ਮੱਗੂ,ਬਹਾਲ ਸਿੰਘ ਨਾਗਰਾ, ਗੁਰਦੀਪ ਸਿੰਘ ਕਾਲੀ, ਹਰਭਜਨ ਸਿੰਘ ਦੁਲਮਾਂ, ਅਵਤਾਰ ਸਿੰਘ ਸਾਬਕਾ ਪੰਚ , ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਪ੍ਰੇਮ ਸਿੰਘ ਮੋਹਨਪੁਰ ਸਾਬਕਾ ਸੀਨੀਅਰ ਬੈੰਕ ਮੈਨੇਜਰ, ਰਣਧੀਰ ਸਿੰਘ ਗੋਗੀ, ਐਡਵੋਕੇਟ ਸੋਹਣ ਸਿੰਘ ਸਹੋਤਾ, ਅਮਨਦੀਪ ਸਿੰਘ,ਗੁਰਜੀਤ ਸਿੰਘ, ਅਭਿਸ਼ੇਕ ਰਾਜ,ਮਨਮਿੰਦਰ ਸਿੰਘ, ਰਣਜੀਤ ਸਿੰਘ, ਦਲਵੀਰ ਸਿੰਘ ਨੇ ਵੀ ਹਾਜ਼ਰੀ ਭਾਰੀ ।

Related posts

घर में घुसकर युवती के साथ दुष्कर्म करने का आरोपी अपचारी हिरासत में।

JL News

भारत में कोरोना के मामलों में बड़ा उछाल, 24 घंटे में 14506 नए केस l

JL News

ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਦੁੱਖੀ 20 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ l

JL News
Download Application