Last 24 Hour Punjab Punjabi

ਖੁੱਲ੍ਹੀ ਲਾਈਵ ਡਿਬੇਟ ਵਿੱਚ ਨਹੀਂ ਪਹੁੰਚੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਆਰਐਸਪੀ ਖਾਲਸਾ ਨੇ ਦੋ ਘੰਟੇ ਕੀਤਾ ਇੰਤਜ਼ਾਰ-

ਜੇਐਲ ਨਿਊਜ਼/ JL NEWS

ਖੰਨਾ(ਪੰਜਾਬ) / 10-10-2026

(ਰਿਪੋਰਟ – ਜੇ ਪੀ ਸਿੰਘ,ਸੁਖਦੇਵ ਸਿੰਘ)

ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਵਿਰੋਧੀ ਧਿਰਾਂ ਨੂੰ ਦਿੱਤੀ ਗਈ ਖੁੱਲ੍ਹੀ ਲਾਈਵ ਡਿਬੇਟ ਦੀ ਚੁਣੌਤੀ ਨੂੰ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਖੰਨਾ ਹਲਕੇ ਤੋਂ ਉਮੀਦਵਾਰ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕਬੂਲ ਕੀਤਾ ਸੀ। ਇਸ ਸਬੰਧੀ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਲਲਹੇੜੀ ਚੌਕ, ਪੁਲ ਹੇਠਾਂ, ਖੰਨਾ ਵਿਖੇ ਉਨ੍ਹਾਂ ਨੇ ਮੰਤਰੀ ਦੀ ਉਡੀਕ ਕੀਤੀ, ਪਰ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਡਿਬੇਟ ਵਿੱਚ ਨਹੀਂ ਪਹੁੰਚੇ।

ਇਸ ਮੌਕੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਪ੍ਰਧਾਨ ਬਲਜੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਖੁੱਲ੍ਹੀ ਬਹਿਸ ਦੇ ਸੱਦੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜਨਤਕ ਨੁਮਾਇੰਦਿਆਂ ਵੱਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਦੇਣ ਦਾ ਅਸਲ ਮਕਸਦ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਅਤੇ ਆਪਣੇ ਕੰਮਾਂ ਦਾ ਹਿਸਾਬ ਪੇਸ਼ ਕਰਨਾ ਹੋਣਾ ਚਾਹੀਦਾ ਹੈ।

ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਆਰਐਸਪੀ ਖੰਨਾ ਦੇ ਵਿਕਾਸ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ’ਤੇ ਤੱਥਾਂ ਅਤੇ ਸਰਕਾਰੀ ਰਿਕਾਰਡ ਦੇ ਆਧਾਰ ’ਤੇ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਆਰਐਸਪੀ ਨੇ ਮੀਡੀਆ ਰਾਹੀਂ ਮੰਤਰੀ ਨੂੰ ਪੁੱਛੇ ਸਵਾਲ; ਖੰਨਾ ਦੇ ਵਿਕਾਸ, ਰੁਜ਼ਗਾਰ, ਸਿਹਤ, ਸਿੱਖਿਆ ਅਤੇ ਵਾਤਾਵਰਣ ਦੀ ਸੁਰੱਖਿਆ ਬਾਰੇ ਜਵਾਬਦੇਹੀ ਤੈਅ ਕਰਨ ਦੀ ਕੀਤੀ ਮੰਗ ਅਤੇ ਕਿਹਾ ਕਿ ਵਿਕਾਸ ਦਾ ਅਰਥ ਸਿਰਫ਼ ਸੜਕਾਂ ਅਤੇ ਇਮਾਰਤਾਂ ਬਣਾਉਣਾ ਨਹੀਂ, ਸਗੋਂ ਲੋਕਾਂ ਨੂੰ ਸਾਫ਼ ਹਵਾ, ਪੀਣ ਯੋਗ ਪਾਣੀ, ਪ੍ਰਦੂਸ਼ਣ-ਮੁਕਤ ਵਾਤਾਵਰਣ, ਮਿਆਰੀ ਸਿਹਤ ਸੇਵਾਵਾਂ, ਚੰਗੀ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਹੈ। ਉਦਯੋਗਿਕ ਵਿਕਾਸ ਦੇ ਨਾਂ ’ਤੇ ਲੋਕਾਂ ਦੀ ਸਿਹਤ ਅਤੇ ਕੁਦਰਤੀ ਸਰੋਤਾਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ। ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇ ਅਤੇ ਉਦਯੋਗਾਂ ਵਿੱਚ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਯਕੀਨੀ ਬਣਾਏ ਜਾਣ।

ਆਰਐਸਪੀ ਨੇ ਮੰਗ ਕੀਤੀ ਕਿ ਮੰਤਰੀ ਸੌਂਦ ਉਪਰੋਕਤ ਸਵਾਲਾਂ ਦੇ ਜਵਾਬ ਮੀਡੀਆ ਰਾਹੀਂ ਦੇਣ ਅਤੇ ਖੰਨਾ ਦੇ ਲੋਕਾਂ ਸਾਹਮਣੇ ਆਪਣੇ ਕਾਰਜਕਾਲ ਦਾ ਲੇਖਾ-ਜੋਖਾ ਪੇਸ਼ ਕਰਨ। ਆਰਐਸਪੀ ਕਿਸੇ ਵੀ ਨਿਰਧਾਰਤ ਮਿਤੀ ’ਤੇ ਜਨਤਕ ਮੁੱਦਿਆਂ ਬਾਰੇ ਖੁੱਲ੍ਹੀ ਬਹਿਸ ਲਈ ਤਿਆਰ ਹੈ।

ਉਹਨਾਂ ਅੱਗੇ ਕਿਹਾ ਕਿ  “ਖੁੱਲ੍ਹੀ ਬਹਿਸ ਦੀ ਚੁਣੌਤੀ ਦੇਣੀ ਆਸਾਨ ਹੈ, ਪਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਹੀ ਅਸਲ ਜਨਤਕ ਜਵਾਬਦੇਹੀ ਹੈ। ਖੰਨਾ ਦੇ ਲੋਕਾਂ ਨੂੰ ਸਿਰਫ਼ ਵਾਅਦੇ ਨਹੀਂ, ਸਗੋਂ ਵਿਕਾਸ, ਰੁਜ਼ਗਾਰ, ਸਿਹਤ, ਸਿੱਖਿਆ ਅਤੇ ਸਾਫ਼ ਵਾਤਾਵਰਣ ਦੇ ਠੋਸ ਨਤੀਜੇ ਚਾਹੀਦੇ ਹਨ।” ਉਹਨਾਂ ਕਿਹਾ ਕਿ ਜਨਤਾ ਦੇ ਸਵਾਲਾਂ ਤੋ ਭੱਜਣ ਵਾਲੇ ਭਗੋੜੇ ਮੰਤਰੀ ਸੌਂਦ ਨੂੰ ਖੰਨੇ ਜਨਤਾ 2027 ਦੀਆਂ ਚੋਣਾਂ ਵਿੱਚ ਵੋਟ ਨਾਲ ਹਰਾਕੇ ਜਵਾਬ ਦੇਵੇਗੀ ।

ਇਸ ਮੌਕੇ ਹੋਰਨਾਂ ਤੋ ਇਲਾਵਾ ਜਸਪਾਲ ਸਿੰਘ ਖਾਲਸਾ,ਅਵਤਾਰ ਸਿੰਘ ਖਾਲਸਾ,ਸਮਸੇਰ ਸਿੰਘ ਖਾਲਸਾ, ਜਸਕਰਨ ਸਿੰਘ, ਵਿਪਨ ਕਥੂਰੀਆਂ,ਅਮਰੀਕ ਸਿੰਘ ਖੰਨਾ, ਬਲਵੰਤ ਸਿੰਘ ਘੁਗਰਾਲੀ,ਦਲਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਮੋਜੂਦ ਸਨ।

Related posts

कुमावत समाज मदारिया चौकी संस्थान के कि कार्यकारिणी को किया निरस्त

JL News

ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ –

JL News

ਸਿੰਚਾਈ ਮੰਤਰੀ ਨੂੰ ਮਿਲੇ ਬੱਲੂਆਣਾ ਦੇ ਵਿਧਾਇਕ, ਨਹਿਰੀ ਪਾਣੀ ਦਾ ਮੁੱਦਾ ਉਠਾਇਆl

JL News
Download Application