ਜੇਐਲ ਨਿਊਜ਼ / JL NEWS
ਡੇਰਾ ਬਾਬਾ ਨਾਨਕ (ਪੰਜਾਬ) / 17-10-2026
(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਹਕੀਮਪੁਰ ਵਿਖੇ ਸਾਬਕਾ ਸਰਪੰਚ ਅਤੇ ਸਾਬਕਾ ਸੰਮਤੀ ਮੈਂਬਰ ਮਹਰੂਮ ਅਜੀਤ ਸਿੰਘ ਦੀ ਧਰਮ ਪਤਨੀ ਬੀਬੀ ਜਗੀਰ ਕੌਰ ਜਿਸ ਦਾ ਬੀਤੇ ਦਿਨੇ ਵਿਦੇਸ਼ ਵਿੱਚ ਦਿਹਾਤ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪੁੱਤਰਾਂ ਵੱਲੋਂ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਤੇ ਸੋਗਮਈ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਏ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਕੈਬਨਟ ਮੰਤਰੀ ਪੰਜਾਬ ਉਹਨਾਂ ਦੇ ਨਾਲ ਜਿਲਾ ਪ੍ਰਧਾਨ ਪਨੁਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਅਮਨਦੀਪ ਸਿੰਘ ਗਿੱਲ ਕੋਟ ਸੰਤੋਖ ਰਾਏ ਹਰਮੀਤ ਸਿੰਘ ਜਿੰਮੀ ਕਲਾਨੌਰ ਅਤੇ ਹੋਰ ਸੰਗਤਾਂ ਸ਼ਾਮਿਲ ਸਨ।


