Last 24 Hour Punjab Punjabi

ਪਿੰਡ ਮਦਨੀਪੁਰ ਹਲਕਾ ਪਾਇਲ ਦੇ ਗਗਨਦੀਪ ਸਿੰਘ ਨੇ ‘ਵੌਇਸ ਆਫ਼ ਪੰਜਾਬ’ ‘ਚ ਪਹਿਲਾ ਸਥਾਨ ਕੀਤਾ ਹਾਸਲ

ਜੇਐਲ ਨਿਊਜ਼ / JL News 

ਖੰਨਾ(ਪੰਜਾਬ) / 12-08-2026

(ਰਿਪੋਰਟ: ਜੇ.ਪੀ. ਸਿੰਘ, ਸੁਖਦੇਵ ਸਿੰਘ)

ਪਿੰਡ ਮਦਨੀਪੁਰ, ਹਲਕਾ ਪਾਇਲ ਦੇ ਨੌਜਵਾਨ *ਗਗਨਦੀਪ ਸਿੰਘ ਜੀ* ਨੇ ਮਸ਼ਹੂਰ ਗਾਇਕੀ ਮੁਕਾਬਲੇ *’ਵੌਇਸ ਆਫ਼ ਪੰਜਾਬ’* ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।

ਗਗਨਦੀਪ ਸਿੰਘ ਦੇ ਪਿੰਡ ਪਹੁੰਚਣ ‘ਤੇ *ਹਲਕਾ ਪਾਇਲ ਦੇ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ* ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।

ਇਸ ਮੌਕੇ ਪਿੰਡ ਦੇ ਸੀਨੀਅਰ ਆਗੂ ਅਤੇ ਪਿੰਡ ਵਾਸੀ ਹਾਜ਼ਰ ਰਹੇ। ਸਾਰਿਆਂ ਨੇ ਗਗਨਦੀਪ ਸਿੰਘ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Related posts

ਜਿਲ੍ਹਾ ਪੱਧਰ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਸ੍ਰ:ਜਗਦੀਪ ਸਿੰਘ ਕਾਕਾ ਬਰਾੜ ਐੱਮ ਼ਐੱਲ ਼ਏ ਹਲਕਾ ਸ੍ਰੀ ਮੁਕਤਸਰ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ-

JL News

ਤਪਦੀ ਗਰਮੀ ਤੋਂ ਮਿਲੇਗੀ ਰਾਹਤ,ਪੰਜਾਬ ਚ 16 ਤੋਂ 18 ਜੂਨ ਤੱਕ ਮੀਹ ਦੀ ਸੰਭਾਵਨਾ।

JL News

3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਸੁਤੰਤਰਤਾ ਦਿਵਸ ਦਾ ਤੋਹਫ਼ਾ,ਮੁੱਖ ਮੰਤਰੀ ਨੇ ਪੱਕੇ ਕਰਨ ਦੇ ਪੱਤਰ ਸੋਂਪ ਕੀਤੀ ਸ਼ੁਰੂਆਤ –

JL News
Download Application