Last 24 Hour Punjab Punjabi

ਸੰਤ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੀ ਕਲਸ਼ ਯਾਤਰਾ ਫਤਿਹਗੜ੍ਹ ਸਾਹਿਬ ਪਹੁੰਚੀ, 13 ਕਲਸ਼ ਜ਼ਿਲ੍ਹੇ ਭਰ ‘ਚ ਕੀਤੇ ਰਵਾਨਾ-

ਜੇਐਲ ਨਿਊਜ਼ / JL News 

ਫਤਿਹਗੜ੍ਹ ਸਾਹਿਬ/ਖੰਨਾ (ਪੰਜਾਬ) / 03-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਸੰਤ ਸ਼੍ਰੋਮਣੀ ਭਗਤ *ਗੁਰੂ ਰਵਿਦਾਸ ਜੀ* ਦੀ ਕਲਸ਼ ਯਾਤਰਾ ਜੋ ਕਿ ਵਾਰਾਣਸੀ ਤੋਂ ਚੱਲ ਕੇ ਚੰਡੀਗੜ੍ਹ ਹੁੰਦੀ ਹੋਈ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਰਾਹੀਂ ਪਹੁੰਚੀ ਸੀ, ਅੱਜ *ਫਤਿਹਗੜ੍ਹ ਸਾਹਿਬ* ਵਿਖੇ ਪਹੁੰਚੀ।

ਇਸ ਮੌਕੇ *ਜ਼ਿਲ੍ਹਾ ਪ੍ਰਧਾਨ ਸਰਦਾਰ ਦੀਦਾਰ ਸਿੰਘ ਭੱਟੀ* ਵੱਲੋਂ 13 ਕਲਸ਼ਾਂ ਨੂੰ ਵੱਖ-ਵੱਖ ਮੰਦਰਾਂ ਦੇ ਮੰਡਲ ਪ੍ਰਧਾਨਾਂ ਦੇ ਸਿਰ ‘ਤੇ ਸਜਾ ਕੇ ਸਤਿਕਾਰ ਤੇ ਸਨਮਾਨ ਸਹਿਤ ਰਵਾਨਾ ਕੀਤਾ ਗਿਆ। ਇਹ ਕਲਸ਼ ਹੁਣ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚ ਮੰਡਲ ਕਮੇਟੀਆਂ ਰਾਹੀਂ ਪਹੁੰਚ ਕੇ ਗੁਰੂ ਰਵਿਦਾਸ ਜੀ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣਗੇ।

ਇਸ ਮੌਕੇ *ਪੰਜਾਬ ਦੇ ਨਵ-ਨਿਯੁਕਤ ਮੀਤ ਪ੍ਰਧਾਨ ਗੇਜਾ ਰਾਮ ਵਾਲਮੀਕੀ, ਸਰਬਜੀਤ ਸਿੰਘ ਜੀ ਮੱਖਣ, ਜਸਪਾਲ ਸਿੰਘ ਜੀ ਸਹੋਤਾ, ਮੰਡਲ ਪ੍ਰਧਾਨ ਤਰਲੋਚਨ ਸਿੰਘ ਜੀ ਲਾਲੀ, ਪਰਮਜੀਤ ਸਿੰਘ ਜੀ ਪੰਮਾ, ਓਮ ਗੌਤਮ ਜੀ ਬਸੀ ਪਠਾਣਾ, ਕੁਲਦੀਪ ਸਿੰਘ ਜੀ ਸਿੱਧੂਪੁਰ, ਰਾਜਿੰਦਰ ਸਿੰਘ ਜੀ ਬਿੱਟੂ, ਮੋਹਣ ਸਿੰਘ ਜੀ ਚੁੰਨੀ ਕਲਾਂ, ਮੰਡਲ ਪ੍ਰਧਾਨ ਦੀਪਕ ਰਾਜੂ ਜੀ ਖਮਾਣੋਂ, ਮੰਡਲ ਪ੍ਰਧਾਨ ਸੰਦੀਪ ਸਿੰਘ ਜੀ ਬੱਲ, ਮਿਆਂਕ ਸ਼ਰਮਾ ਜੀ ਮੰਡੀ ਗੋਬਿੰਦਗੜ੍ਹ, ਬਬਲੀ ਜੀ ਅਮਲੋਹ, ਮੰਡਲ ਪ੍ਰਧਾਨ ਬੇਅੰਤ ਸਿੰਘ ਜੀ ਸਮਸਪੁਰ, ਮੰਡਲ ਪ੍ਰਧਾਨ ਦਵਿੰਦਰ ਕੁਮਾਰ ਜੀ ਭੱਟ, ਮੰਡਲ ਪ੍ਰਧਾਨ ਫਤਿਹਗੜ੍ਹ ਸਾਹਿਬ ਹਰਚਰਨ ਸਿੰਘ ਜੀ ਬਧੌਛੀ ਕਲਾਂ, ਵਰਿੰਦਰ ਸਿੰਘ ਜੀ ਧਤੌਦਾ, ਮੰਡਲ ਪ੍ਰਧਾਨ ਮੂਲੇਪੁਰ ਅਜੈਬ ਸਿੰਘ ਜੀ ਜਖਵਾਲੀ, ਗੁਰਮੁਖ ਸਿੰਘ ਜੀ, ਜਗਜੀਤ ਸਿੰਘ ਜੀ ਰੁੜਕੀ* ਅਤੇ ਇਲਾਕੇ ਦੀ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

 

ਇਸ ਮੌਕੇ *ਸਰਦਾਰ ਦੀਦਾਰ ਸਿੰਘ ਭੱਟੀ* ਨੇ ਬੋਲਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਦੇਸ਼ ਦੇ *ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ* ਨੇ ਇਸ ਕਲਸ਼ ਯਾਤਰਾ ਰਾਹੀਂ ਉਸ ਮਹਾਨ ਰਹਿਬਰ ਪੈਗੰਬਰ ਦਾ ਸੰਦੇਸ਼ ਪਿੰਡ-ਪਿੰਡ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਇੱਕ ਅਦੁਤੀ ਸ਼ਰਧਾਂਜਲੀ ਦਿੱਤੀ ਹੈ।

 

ਉਨ੍ਹਾਂ ਕਿਹਾ ਕਿ *ਭਾਰਤੀ ਜਨਤਾ ਪਾਰਟੀ* ਇਨ੍ਹਾਂ ਮਹਾਨ ਪੈਗੰਬਰਾਂ ਅੱਗੇ ਸਿਰ ਝੁਕਾਉਂਦੀ ਹੋਈ ਉਨ੍ਹਾਂ ਦਾ *650ਵਾਂ ਜਨਮ ਦਿਹਾੜਾ* ਮਨਾ ਰਹੀ ਹੈ। ਪੰਜਾਬ ਦੀ ਧਰਤੀ ‘ਤੇ ਵੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨਾਲ ਭਾਈਚਾਰਕ ਸਾਂਝ ਅਤੇ ਬਰਾਬਰਤਾ ਦਾ ਬੋਲਬਾਲਾ ਹੋਵੇਗਾ।

Related posts

ਪਾਰਟੀ ਵੱਲੋਂ ਦਿੱਤੀ ਸੇਵਾ ਤਨ ਮਨ ਨਾਲ ਨਿਭਾਵਾਂਗਾ-ਮਿੰਟਾਂ ਸੈਲੋਵਾਲ

JL News

जालंधर पुलिस ने लूट की वारदातों को अंजाम देने वाले 4 आरोपियों को किया गिरफ्तार ।

JL News

Vigilance Action-ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ-

JL News
Download Application