Last 24 Hour Punjab Punjabi

ਜਤਿੰਦਰ ਪਾਠਕ ਨੇ ਸੰਭਾਲਿਆ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦਾ ਅਹੁਦਾ

ਜੇਐਲ ਨਿਊਜ਼ / JL News 

ਖੰਨਾ (ਪੰਜਾਬ) / 03-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਨਗਰ ਕੌਂਸਲ ਦਫ਼ਤਰ, ਖੰਨਾ ਵਿਖੇ ਅੱਜ ਜਤਿੰਦਰ ਪਾਠਕ ਜੀ ਨੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।

ਇਸ ਮੌਕੇ ਗੁਰਪ੍ਰੀਤ ਸਿੰਘ ਜੀਪੀ  ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ. ਅਤੇ ਹਰੀਸ਼ ਗੁਪਤਾ ਨੂੰ ਉਪ ਪ੍ਰਧਾਨ ਅਤੇ ਕਰਮਜੀਤ ਸਿੰਘ ਸਿਫਤੀ ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ।

ਪਾਠਕ  ਨੇ ਕਿਹਾ ਕਿ

“ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲੇ ਰਹਿ ਗਏ ਖੰਨਾ ਸ਼ਹਿਰ ਨੂੰ ਹੁਣ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਸਾਫ਼-ਸਫਾਈ, ਸੀਵਰੇਜ, ਸੜਕਾਂ ਅਤੇ ਪਾਰਕਾਂ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਹੋਵੇਗਾ,ਖੰਨਾ ਵਾਸੀਆਂ ਦੇ ਅਥਾਹ ਪਿਆਰ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ। ਕੈਬਿਨਟ ਮੰਤਰੀ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਖੰਨਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਚਨਬੱਧ ਹੈ”

ਇਸ ਮੌਕੇ ਆਪ ਆਗੂ, ਵਰਕਰ ਅਤੇ ਸੀਨੀਅਰ ਸਾਹਿਬਾਨ ਵੱਡੀ ਗਿਣਤੀ ‘ਚ ਹਾਜ਼ਰ ਰਹੇ। ਸਮੂਹ ਵਾਸੀਆਂ ਨੇ “ਨਵਾਂ ਖੰਨਾ, ਨਵੀਂ ਉਮੀਦ” ਦੇ ਨਾਅਰੇ ਨਾਲ ਨਵੀਂ ਟੀਮ ਦਾ ਸਵਾਗਤ ਕੀਤਾ।

Related posts

ਮੀਰੀ-ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅਹਿਮ ਮੀਟਿੰਗ-

JL News

“ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਫੈਕਟਰੀ ਮਾਲਕ ਹੋਣ ਜਾਂ ਪ੍ਰਸ਼ਾਸਨਿਕ ਅਧਿਕਾਰੀ”- ਇਕੋਲਾਹਾ

JL News

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਅਤੇ ਡਾਕਟਰ ਅਮਰ ਸਿੰਘ ਨੂੰ ਮੈਨੀਫੇਸਟੋ ਕਮੇਟੀ ਦਾ ਚੇਅਰਮੈਨ ਲੱਗਣ ਤੇ ਬੰਬ ਤੇ ਭੌਰਲਾ ਦੀ ਅਗਵਾਈ ਚ ਕਾਂਗਰਸ ਆਗੂਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ

JL News
Download Application