Last 24 Hour Punjab Punjabi

ਖੰਨਾ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਕੈਂਪ, ਨੌਜਵਾਨਾਂ ਨੇ ਦਿਖਾਇਆ ਉਤਸ਼ਾਹ

ਜੇਐਲ ਨਿਊਜ਼ / JL NEWS

ਖੰਨਾ(ਪੰਜਾਬ) / 02-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਖੰਨਾ ਸ਼ਹਿਰ ਤੋਂ ਸਮਾਜਸੇਵੀ ਨੌਜਵਾਨ ਵੀਰ ਸ. ਮਨਪ੍ਰੀਤ ਸਿੰਘ ਗਿੱਲ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਨੇਕ ਉਪਰਾਲਾ ਕਰਦਿਆਂ ਮਹਾਂਕਾਲ ਬਲੱਡ ਸੇਵਾ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਖੰਨਾ ਵਿਖੇ ਖੂਨਦਾਨ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਖੰਨਾ ਸ. ਯਾਦਵਿੰਦਰ ਸਿੰਘ ਯਾਦੂ ਨੇ ਹਾਜ਼ਰੀ ਲਗਵਾਈ । ਸ. ਮਨਪ੍ਰੀਤ ਸਿੰਘ ਗਿੱਲ ਅਤੇ ਹਾਜ਼ਰ ਸਮੂਹ ਸਮਾਜਸੇਵੀ ਸਖਸ਼ੀਅਤਾਂ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਖੂਨਦਾਨ ਕਰਨ ਵਾਲੀਆਂ ਸਖਸ਼ੀਅਤਾਂ ਦੀ ਵੀ ਹੌਂਸਲਾ ਅਫ਼ਜ਼ਾਈ ਕੀਤੀ ਗਈ।

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਜਤਿੰਦਰ ਸਿੰਘ ਇਕੋਲਾਹਾ ਵੱਲੋਂ ਵੀ ਖੂਨਦਾਨ ਕਰਕੇ ਇਸ ਨੇਕ ਕਾਰਜ ਵਿੱਚ ਹਿੱਸਾ ਪਾਇਆ ਗਿਆ।

ਕੈਂਪ ਵਿੱਚ ਖੂਨਦਾਨੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਅਤੇ ਅਜਿਹੇ ਕੈਂਪਾਂ ਰਾਹੀਂ ਸਮਾਜ ਦੇ ਲੋੜਵੰਦ ਵਿਅਕਤੀਆਂ ਦੀ ਮੱਦਦ ਕੀਤੀ ਜਾ ਸਕਦੀ ਹੈ।

Related posts

गरबा के अंतिम दिन में लड़की और और उसकी सहेली ने खोया मोबाइल-

JL News

ਇਕੋਲਾਹਾ ਤੋਂ ਤੀਰਥ ਯਾਤਰਾ ਲਈ ਵਿਸ਼ੇਸ਼ ਬੱਸ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ, ਮੰਤਰੀ ਸੌਂਦ ਦੇ ਪੀ.ਏ. ਮਹੇਸ਼ ਕੁਮਾਰ ਨੇ ਕੀਤੀ ਹਰੀ ਝੰਡੀ

JL News

ਇੰਸਪੈਕਟਰ ਅਮਨਦੀਪ ਕੌਰ ਨੂੰ ਥਾਣਾ ਮਕਬੂਲਪੁਰਾ ਦਾ ਕਾਰਜ ਭਾਗ ਸੰਭਾਲਣ ਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕੀਤਾ ਸਨਮਾਨਿਤl

JL News
Download Application