Last 24 Hour Punjab Punjabi

ਪਿੰਡ ਇਕੋਲਾਹੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ, ਮਾਤਾਵਾਂ-ਭੈਣਾਂ ਤੇ ਬੱਚੀਆਂ ਨੇ ਗਿੱਧੇ-ਲੋਕ ਗੀਤਾਂ ਨਾਲ ਬੰਨ੍ਹਿਆ ਸਮਾਂ-

ਜੇਐਲ ਨਿਊਜ਼ / JL NEWS

ਇਕੋਲਾਹੀ,ਖੰਨਾ (ਪੰਜਾਬ) / 02-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਪਿੰਡ ਇਕੋਲਾਹੀ ਵਿਖੇ ਮਾਤਾਵਾਂ-ਭੈਣਾਂ ਤੇ ਬੱਚੀਆਂ ਵੱਲੋਂ ਤੀਆਂ ਦਾ ਤਿਉਹਾਰ ਰਲਮਿਲਕੇ ਬੜੇ ਹੀ ਧੂਮਧਾਮ, ਪਿਆਰ ਤੇ ਖੁਸ਼ੀਆਂ ਨਾਲ ਮਨਾਇਆ ਗਿਆ।

ਇਸ ਤੀਆਂ ਦੇ ਪ੍ਰੋਗਰਾਮ ਮੌਕੇ ਸ਼ਿਰਕਤ ਕੀਤੀ ਗਈ ਅਤੇ ਸਭਨਾਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਭੈਣਾਂ ਤੇ ਬੱਚੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਜੀ ਵੱਲੋਂ ਵੀ ਤੀਆਂ ਦੇ ਤਿਉਹਾਰ ਦੀਆਂ ਸਭ ਭੈਣਾਂ ਨਾਲ ਖੁਸ਼ੀਆਂ ਵੰਡਾਈਆਂ ਗਈਆਂ।

ਪ੍ਰੋਗਰਾਮ ਦੌਰਾਨ ਭੈਣਾਂ ਨੇ ਪੀਂਘਾਂ ਝੂਟੀਆਂ, ਗਿੱਧਾ ਪਾਇਆ ਅਤੇ ਲੋਕ ਗੀਤ ਗਾਏ। ਇਸ ਮੌਕੇ ਨਗਰ ਦੀਆਂ ਕਈ ਸਤਿਕਾਰਯੋਗ ਸਖਸ਼ੀਅਤਾਂ ਵੀ ਹਾਜ਼ਰ ਸਨ।

Related posts

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਹੈਲਪ ਡੈਸਕ ਸਥਾਪਿਤ।  

JL News

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਗਿਆ

JL News

ਖੰਨਾ ਸ਼ਹਿਰ ‘ਚ ਆਟੋ ਰਿਕਸ਼ਾ ਘੁੰਮ ਰਹੇ ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋ

JL News
Download Application