Last 24 Hour Punjab Punjabi

ਖੰਨਾ ਅਤੇ ਸਮਰਾਲਾ ਦੇ ਜਲ ਸਪਲਾਈ ਵਰਕਰਾਂ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਨੂੰ ਸੌਂਪਿਆ ਮੰਗ ਪੱਤਰ-

ਜੇਐਲ ਨਿਊਜ਼ / JL NEWS

ਖੰਨਾ (ਪੰਜਾਬ) / 02-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਖੰਨਾ ਅਤੇ ਸਮਰਾਲਾ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਰਜਿ. ਨੰ. 31 ਦੇ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੋਂਦ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ।

ਵਰਕਰਾਂ ਨੇ ਮੰਤਰੀ ਜੀ ਨੂੰ ਮੰਗ ਕੀਤੀ ਕਿ 3 ਅਗਸਤ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਪੇਸ਼ ਹੋਣ ਵਾਲੇ _’ਪੰਜਾਬ ਕੰਟਰੈਕਚੁਅਲ ਪਰਸਨਲ ਬਿੱਲ 2026’_ ਵਿੱਚ ਜਲ ਸਪਲਾਈ ਵਿਭਾਗ ਵਿੱਚ ਕੰਮ ਕਰ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਯੂਨੀਅਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਦਾ ਕੰਮ ਕਰ ਰਹੇ ਇਹ ਵਰਕਰ ਪਿਛਲੇ ਲੰਬੇ ਸਮੇਂ ਤੋਂ ਬਹੁਤ ਘੱਟ ਤਨਖਾਹ ‘ਤੇ ਸੇਵਾਵਾਂ ਦੇ ਰਹੇ ਹਨ। ਸਰਕਾਰ ਵੱਲੋਂ ਜੋ ਨਵਾਂ ਬਿੱਲ ਤਿਆਰ ਕੀਤਾ ਜਾ ਰਿਹਾ ਹੈ ਉਸ ਵਿੱਚ ਇਨਲਿਸਟਮੈਂਟ ਵਰਕਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਪੱਕਾ ਕਰਨ ਦਾ ਪ੍ਰਬੰਧ ਕੀਤਾ ਜਾਵੇ।

ਮੰਤਰੀ ਸ. ਤਰੁਨਪ੍ਰੀਤ ਸਿੰਘ ਸੋਂਦ ਜੀ ਨੇ ਵਰਕਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਮੰਗਾਂ ਸਬੰਧੀ ਕੈਬਨਿਟ ਮੀਟਿੰਗ ਵਿੱਚ ਗੱਲ ਰੱਖਣ ਦਾ ਭਰੋਸਾ ਦਿਵਾਇਆ।

ਇਸ ਮੌਕੇ _ਸ. ਦਲਵੀਰ ਸਿੰਘ ਪ੍ਰਧਾਨ ਗੱਲਵੱਡੀ_, _ਸ. ਕਰਮਚੰਦ ਪ੍ਰਧਾਨ ਫਿਲੌਰ_, _ਸ. ਗੁਰਦੀਪ ਸਿੰਘ, ਖਜ਼ਾਨਚੀ_, _ਸ. ਗੁਰਤੇਜ ਸਿੰਘ_, _ਸ. ਜਸਵਿੰਦਰ ਸਿੰਘ_, _ਸ. ਗੁਰਿੰਦਰ ਸਿੰਘ_, _ਸ. ਸਤਿੰਦਰ ਸਿੰਘ_ ਸਮੇਤ ਕਈ ਸਾਥੀ ਹਾਜ਼ਰ ਰਹੇ।

Related posts

नही रहे प्रसिद्ध गायक पंकज उधास..

JL News

जनता दर्शन में पुलिस अधीक्षक द्वारा सुनी गई जन समस्याएं।

JL News

बच्चो की मैराथन प्रतियोगिता का शुभारम्भ अपर पुलिस अधीक्षक ने हरी झण्डी दिखाकर रवाना किया ।

JL News
Download Application