Last 24 Hour Punjab Punjabi

“ਜਿਹੜੇ ਘਰ-ਘਰ ਜਾ ਕੇ ਸਟੇਜਾਂ ਤੋਂ ਕਹਿੰਦੇ ਸੀ ‘ਮਾਂ ਤੇਰੀ ਧਰਤੀ’… ਅੱਜ ਹੱਕ ਮੰਗਣ ‘ਤੇ ਡਾਂਗਾਂ-ਪਾਣੀ ਬੁਛਾੜਾਂ , ਅੱਥਰੂ ਗੈਸ ਦੇ ਗੋਲੇ ਚਲਦੇ ਨੇ”- ਬੇਅੰਤ ਸਿੰਘ ਕੋੜੀ

ਜੇਐਲ ਨਿਊਜ਼ / JL NEWS 

ਖੰਨਾ/ਲੁਧਿਆਣਾ(ਪੰਜਾਬ) / 18-07-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਕਾਂਗਰਸੀ ਆਗੂ ਲੁਧਿਆਣਾ ਮੰਡਲ ਕੋਆਰਡੀਨੇਟਰ ਸ.ਬੇਅੰਤ ਸਿੰਘ ਕੋੜੀ ਨੇ ਮੌਜੂਦਾ ਸਰਕਾਰ ਦੀ ਨੀਤੀਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।ਸ.ਬੇਅੰਤ ਸਿੰਘ ਕੋੜੀ ਨੇ ਕਿਹਾ ਕਿ ਜਿਹੜੀ ਸਰਕਾਰ ਚੋਣਾਂ ਸਮੇਂ ਘਰ-ਘਰ ਜਾ ਕੇ ਸਟੇਜਾਂ ‘ਤੇ ਵੱਡੇ-ਵੱਡੇ ਦਾਅਵੇ ਕਰਦੀ ਸੀ ਕਿ _”ਮਾਂ ਤੇਰੀ ਧਰਤੀ, ਤੇਰੀ ਗੋਦ ਨੂੰ ਚੰਨ ਹੋਰ ਬਥੇਰੇ… ਥਧੇਰੇ ਮਾਗਦਾ ਰਹੀ ਵੇ”_। ਅੱਜ ਉਹੀ ਸਰਕਾਰ ਜਦੋਂ ਲੋਕ ਆਪਣੇ ਹੱਕ ਦੀ ਗੱਲ ਕਰਨ ਲਈ ਅੱਗੇ ਆਉਂਦੇ ਹਨ ਤਾਂ ਉਨ੍ਹਾਂ ‘ਤੇ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਗੋਲੇ ਚਲਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ _”ਸੂਰਜਾਂ ਕਮੀਆਂ ਦੇ ਵੜੇ”_ ਵਾਲਾ ਵਾਅਦਾ ਕਰਨ ਵਾਲੇ ਅੱਜ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਦਬਾਉਣ ‘ਤੇ ਤੁਲੇ ਹੋਏ ਹਨ। ਇਹ ਲੋਕਤੰਤਰ ਦਾ ਕਾਲਾ ਦਿਨ ਹੈ।

ਸ.ਬੇਅੰਤ ਸਿੰਘ ਕੋੜੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਯਾਦ ਰੱਖੋ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਲੋਕ ਹੀ ਤੁਹਾਨੂੰ ਜਵਾਬ ਦੇਣਗੇ। ਕਾਂਗਰਸ ਵਰਕਰ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਸੜਕਾਂ ‘ਤੇ ਹੋਵੇਗਾ।

Related posts

पुलिस मुख्यालय के निर्देश पर अवैध हथियारों पर कड़ाई से अंकुश लगाने विशेष मुहिम जारी

JL News

ਫੂਡ ਸੇਫ਼ਟੀ ਟੀਮ ਵੱਲੋਂ ਭੁਜੀਆ ਫ਼ੈਕਟਰੀਆਂ ਦੀ ਚੈਕਿੰਗ, ਭਰੇ ਸੈਂਪਲ।

JL News

ਡੇਰਾਬੱਸੀ ‘ਚ 66 ਕੇ.ਵੀ. ਨਵੇਂ ਬਿਜਲੀ ਗ੍ਰਿਡ ਦਾ ਉਦਘਾਟਨ, ਉਦਯੋਗਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ

JL News
Download Application