Last 24 Hour Punjab Punjabi

ਸਫਾਈ ਸੇਵਕ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ‘ਚ ਸਫਾਈ ਸੇਵਾਵਾਂ ਠੱਪ, ਪ੍ਰਸ਼ਾਸਨ ਤੋਂ ਮੰਗਾਂ ਮੰਨਣ ਦੀ ਮੰਗ

ਜੇਐਲ ਨਿਊਜ਼ / JL NEWS 

ਖੰਨਾ/ਬੱਸੀ ਪਠਾਣਾਂ(ਪੰਜਾਬ) / 08-07-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ) 

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ *ਸਫਾਈ ਸੇਵਕ ਯੂਨੀਅਨ ਬੱਸੀ ਪਠਾਣਾਂ  ਵੱਲੋਂ ਅਣਮਿੱਥੇ ਸਮੇਂ ਲਈ ਕੰਮ ਛੱਡ ਹੜਤਾਲ ਸ਼ੁਰੂ ਕੀਤੀ ਗਈ ਹੈ।

ਨਗਰ ਕੌਂਸਲ ਦਫ਼ਤਰ ਦੇ ਬਾਹਰ ਕੱਚੇ ਅਤੇ ਪੱਕੇ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਕੰਮਕਾਜ ਬੰਦ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ।

ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਹੜਤਾਲ ਲੰਬੀ ਚੱਲ ਸਕਦੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਫਾਈ ਸੇਵਕਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਬਹਾਲ ਹੋ ਸਕੇ।

Related posts

“ਪੰਜਾਬ ਦੀ ਇੱਕੋ ਪੁਕਾਰ – ਚੰਨੀ ਸਰਕਾਰ, ਹਰ ਵਰਗ ਲਈ ਚੰਗੀ ਸਰਕਾਰ” : ਸ. ਬੇਅੰਤ ਸਿੰਘ ਕੋੜੀ(ਜ਼ਿਲ੍ਹਾ ਕੋਆਰਡੀਨੇਟਰ)

JL News

ਈਸੜੂ ਵਿਖੇ ਸ਼ਹੀਦ ਸ. ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਕਾਂਗਰਸ ਦੀ ਵਿਸ਼ਾਲ ਰਾਜਨੀਤਕ ਰੈਲੀ, “2027 ‘ਚ ਕਾਂਗਰਸ ਆਈ” ਦਾ ਗੂੰਜਿਆ ਨਾਅਰਾ-

JL News

ਬੱਚਿਆ ਤੋਂ ਭੀਖ ਮੰਗਵਾਉਣ ਅਤੇ ਬਾਲ ਮਜਦੂਰੀ ਕਰਵਾਉਣ ਵਾਲੇ ਤੇ ਹੋਵੇਗੀ ਐਫ. ਆਈ. ਆਰ – ਡਿਪਟੀ ਕਮਿਸ਼ਨਰ

JL News
Download Application