Last 24 Hour Punjab Punjabi

ਭਾਜਪਾ ਪੰਜਾਬ ਦੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਵੇਗੀ – ਕੁਲਦੀਪ ਸਿੰਘ ਸਿੱਧੂਪੁਰ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 27-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਸ਼ਹਿਰ ਬੱਸੀ ਪਠਾਣਾਂ ਵਿਖੇ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਦੇ ਮੁੱਖ ਦਫ਼ਤਰ ਅੱਗੇ ਭਾਜਪਾ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਅੱਜ ਅਸੀਂ ਸਾਰੇ ਭਾਜਪਾ ਵਰਕਰ ਪੰਜਾਬ ਦੀ ਉਸ ਮਹਾਨ ਸ਼ਖ਼ਸੀਅਤ ਦੀ ਯਾਦ ‘ਚ ਛਬੀਲ ਲਗਾਈ ਹੈ, ਜਿਨ੍ਹਾਂ ਬਾਰੇ ਦੱਸਣ ਦੀ ਲੋੜ ਨਹੀਂ। ਹਿੰਦੁਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ‘ਚ ਉਨ੍ਹਾਂ ਦਾ ਨਾਮ ਬੜੇ ਮਾਣ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਫ਼ਗ਼ਾਨਿਸਤਾਨ ਤੱਕ ਆਪਣਾ ਰਾਜ ਕਾਇਮ ਕੀਤਾ ਸੀ ਅਤੇ ਉਨ੍ਹਾਂ ਦੇ ਰਾਜ ‘ਚ ਹਰ ਵਰਗ ਖੁਸ਼ਹਾਲ ਜੀਵਨ ਬਤੀਤ ਕਰਦਾ ਸੀ। ਅਸੀਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਹੈ ਅਤੇ ਭਵਿੱਖ ‘ਚ ਵੀ ਅਜਿਹੇ ਕਾਰਜ ਕਰਦੇ ਰਹਾਂਗੇ।

ਸਿੱਧੂਪੁਰ ਨੇ ਅੱਗੇ ਕਿਹਾ ਕਿ *ਭਾਜਪਾ ਪੰਜਾਬ ਦੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ, ਜਿਸ ‘ਚ ਹਰ ਨਾਗਰਿਕ ਆਪਣਾ ਜੀਵਨ ਖੁਸ਼ਹਾਲੀ ਨਾਲ ਜੀਵੇਗਾ।*

ਇਸ ਮੌਕੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਵਰੁਣ ਜਿੰਦਲ ਜਨਰਲ ਸਕੱਤਰ ਪਟਿਆਲਾ, ਨਰਵੀਰ ਧੀਮਾਨ, ਸ਼ਯਾਮ ਪਾਠਕ, ਰਾਜੀਵ ਕੁਮਾਰ ਸ਼ਰਮਾ, ਮਹਿੰਦਰ ਸਿੰਘ, ਇੰਦਰ ਪਾਲ ਸਿੰਘ, ਸੁਖਵੀਰ ਕੌਰ ਮਹਿਲਾ ਆਗੂ, ਸਿੰਦਰ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।

Related posts

रात्रि में गिरा विद्युत हाईटेंश पोल हादसा होने से बचा।

JL News

ਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ – ਮਾਹਿਰ

JL News

ਭਾਦਲਾ ‘ਚ ਟੁੱਟੇ ਪੁੱਲ ਤੇ ਸੜਕ ਲਈ ਲੱਗਿਆ ਧਰਨਾ – 4 ਸਾਲਾਂ ਤੋਂ ਅਣਗੌਲੀ, ਪ੍ਰਸ਼ਾਸਨ ਚੁੱਪ

JL News
Download Application