Last 24 Hour Punjab Punjabi

ਜਥੇਦਾਰ ਮਾਨ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। 

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 20-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

 

ਗਰਮੀ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਦੀ ਸੇਵਾ ਹਿੱਤ ਅੱਜ ਖੰਨਾ ਦੇ ਜਰਗ ਚੌਕ ਵਿਖੇ ਜਥੇਦਾਰ ਮਾਨ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।

 

ਇਸ ਸੇਵਾ ਕਾਰਜ ਦੌਰਾਨ ਰਾਹਗੀਰਾਂ, ਮੁਸਾਫਿਰਾਂ ਅਤੇ ਸਥਾਨਕ ਲੋਕਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ। ਗਰਮੀ ‘ਚ ਲੋਕਾਂ ਨੇ ਛਬੀਲ ਦਾ ਭਰਪੂਰ ਲਾਭ ਉਠਾਇਆ ਅਤੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ।

 

ਇਸ ਮੌਕੇ *ਜਥੇਦਾਰ ਮਾਨ ਸਿੰਘ* ਦੇ ਨਾਲ *ਬਾਬਾ ਜੋਗਾ ਸਿੰਘ, ਬਾਬਾ ਸੁਖਦੇਵ ਸਿੰਘ, ਕਾਲਾ ਫੋਜੀ ਇਕੋਲਾਹਾ, ਗੁਰਜੰਟ ਸਿੰਘ, ਗਾਂਧੀ ਅਮਨ ਕੌਰ, ਜਸਵੀਰ ਸਿੰਘ, ਸਤਿੰਦਰਪਾਲ ਸਿੰਘ, ਕਰਨਵੀਰ ਸਿੰਘ, ਪਰਵਿੰਦਰ ਸਿੰਘ, ਪੱਪੀ* ਅਤੇ ਹੋਰ ਸੇਵਾਦਾਰ ਹਾਜ਼ਰ ਸਨ।

ਜਥੇਦਾਰ ਮਾਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ *”ਵੰਡ ਛਕੋ”* ਤੇ *”ਸਰਬੱਤ ਦਾ ਭਲਾ”* ‘ਤੇ ਚੱਲਦੇ ਹੋਏ ਇਹ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰਹਿਣਗੇ।

Related posts

ਅੰਮ੍ਰਿਤਸਰ GNDU ਨਜਦੀਕ ਹੋਇਆ ਹਾਦਸਾ, ਇੱਕ ਦੀ ਮੌਤ।

JL News

सेलिब्रिटी के साथ फोटो सूट करने व फिल्मों में काम दिलाने के नाम पर पैसा लेकर धोखाधड़ी करने वाले आरोपियों को सायबर क्राइम की टीम ने दिल्ली से किया गिरफ्तार

JL News

मीनापुर नहर के पास चोरी की मोबाईल के साथ अभियुक्त गिरफ्तार।

JL News
Download Application