Last 24 Hour Punjab Punjabi

ਪਿੰਡ ਇਕੋਲਾਹਾ ਤੀਰਥ ਯਾਤਰਾ ਤੋਂ ਪਰਤੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ, ਮੁੱਖ ਮੰਤਰੀ ਦਾ ਵੀ ਕੀਤਾ ਧੰਨਵਾਦ

ਜੇਐਲ ਨਿਊਜ਼ / JL NEWS 

ਇਕੋਲਾਹਾ,ਖੰਨਾ(ਪੰਜਾਬ) / 18-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਪਿੰਡ ਇਕੋਲਾਹਾ ਤੋਂ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ‘ਤੇ ਗਏ ਤੀਰਥ ਯਾਤਰੀਆਂ ਦਾ ਜੱਥਾ ਅੱਜ ਸੁਖ-ਸਾਂਦ ਨਾਲ ਵਾਪਸ ਪਿੰਡ ਪਰਤ ਆਇਆ।

ਪਿੰਡ ਪਹੁੰਚਣ ‘ਤੇ ਯਾਤਰੀਆਂ ਦਾ *ਸ: ਸੁਖਦੀਪ ਸਿੰਘ ਪ੍ਰਧਾਨ* ਵੱਲੋਂ ਫੁੱਲ-ਮਾਲਾਵਾਂ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ *ਆਪ ਆਗੂ *ਸ. ਸੁਖਦੀਪ ਸਿੰਘ ਪ੍ਰਧਾਨ*, *ਸ. ਕੁਲਦੀਪ ਸਿੰਘ ਰਾਜੂ ਪ੍ਰਧਾਨ ਯੂਥ ਵਿੰਗ* ਅਤੇ *ਡਾ. ਦਵਿੰਦਰ ਸਿੰਘ ਕੋਆਰਡੀਨੇਟਰ* ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਜੀ ਆਇਆਂ ਕਿਹਾ ਅਤੇ ਸਫਲ ਯਾਤਰਾ ਦੀ ਵਧਾਈ ਦਿੱਤੀ।

ਆਗੂਆਂ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ।

ਸ਼ਰਧਾਲੂਆਂ ਨੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।

Related posts

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਛੇਵੇਂ ਦਿਨ ਹੋਏ ਫੁੱਟਬਾਲ, ਕਬੱਡੀ, ਵਾਲੀਬਾਲ, ਰੋਲਰ ਸਕੇਟਿੰਗ ਮੁਕਾਬਲੇ: ਜ਼ਿਲ੍ਹਾ ਖੇਡ ਅਫਸਰ

JL News

कानून एवं शांति व्यवस्था के दृष्टिगत समस्त क्षेत्राधिकारी व थाना/चौकी प्रभारियों द्वारा पर्याप्त पुलिस बल के साथ किया जा रहा सायं पैदल निरक्षण किया।

JL News

जालंधर पुलिस ने लूट की वारदातों को अंजाम देने वाले 4 आरोपियों को किया गिरफ्तार ।

JL News
Download Application