Last 24 Hour Punjab Punjabi

ਸ਼੍ਰੋਮਣੀ ਅਕਾਲੀ ਦਲ ਦਫਤਰ ਖੰਨਾ ਵਿਖੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ,ਨਵ-ਨਿਯੁਕਤ ਅਬਜ਼ਰਵਰ ਸ. ਗੁਰਪ੍ਰੀਤ ਸਿੰਘ ਲਾਂਪਰਾ ਅਤੇ ਇਸਤਰੀ ਅਕਾਲੀ ਦਲ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਨੂੰ ਕੀਤਾ ਗਿਆ ਸਨਮਾਨਿਤ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 11-06-2026

(ਰਿਪੋਰਟ – ਜੈ ਪੀ ਸਿੰਘ , ਸੁਖਦੇਵ ਸਿੰਘ)

 

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਖੰਨਾ ਵਿਖੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਸੀਨੀਅਰ ਆਗੂ ਸਾਹਿਬਾਨ ਵਰਕਰਾ ਦੀ ਹਾਜ਼ਰੀ ‘ਚ ਹਲਕਾ ਖੰਨਾ ਦੇ ਨਵ-ਨਿਯੁਕਤ ਅਬਜ਼ਰਵਰ ਸ. ਗੁਰਪ੍ਰੀਤ ਸਿੰਘ ਲਾਂਪਰਾ ਅਤੇ ਇਸਤਰੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਨੂੰ ਪਾਰਟੀ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ‘ਤੇ ਮੁਬਾਰਕਬਾਦ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।

 

ਇਸ ਮੌਕੇ ਸ. ਗੁਰਪ੍ਰੀਤ ਸਿੰਘ ਲਾਂਪਰਾ ਵੱਲੋਂ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਵਰਕਰ ਸਾਹਿਬਾਨ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੀ ਮਜ਼ਬੂਤੀ ਅਤੇ ਆਗਾਮੀ ਰਣਨੀਤੀ ‘ਤੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ ਗਏ।

 

ਸ. ਲਾਂਪਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਹਮੇਸ਼ਾ ਵਫਾਦਾਰ ਤੇ ਮਿਹਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਪੱਧਰੀ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਪਾਰਟੀ ਨੂੰ ਸਮਰਪਿਤ ਵਰਕਰਾਂ ਨੂੰ ਢੁਕਵੇਂ ਅਹੁਦੇ ਦਿੱਤੇ ਜਾਣਗੇ।

 

ਉਨ੍ਹਾਂ ਇਸ ਮੀਟਿੰਗ ‘ਚ ਪਹੁੰਚੇ ਸਾਰੇ ਵਰਕਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

Related posts

योग फॉर वसुधैव कुटुम्बकम की अवधारणा पर आयोजित हुआ योग कार्यक्रम

JL News

ਬਸੀ ਪਠਾਣਾ ਦੇ ਮਨਪ੍ਰੀਤ ਸਿੰਘ ਨੂੰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸਦਕਾ ਮਿਲੀ ਨੌਕਰੀ

JL News

अवैध शराब के विरूद्ध प्रभावी कार्यवाही-

JL News
Download Application