Last 24 Hour Punjab Punjabi

ਬਲਾਕ ਕਾਂਗਰਸ ਕਮੇਟੀ ਦੋਰਾਹਾ ਦੀ ਮੀਟਿੰਗ ‘ਚ ਅਹਿਮ ਮਤੇ ਪਾਸ

ਜੇਐਲ ਨਿਊਜ਼ / JL NEWS 

ਖੰਨਾ/ਪਾਇਲ(ਪੰਜਾਬ) / 09-06-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਬਲਾਕ ਕਾਂਗਰਸ ਕਮੇਟੀ ਦੋਰਾਹਾ ਦੀ ਇੱਕ ਅਹਿਮ ਮੀਟਿੰਗ ਅੱਜ ਪਾਰਟੀ ਦਫ਼ਤਰ ਪਾਇਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ‘ਚ ਜ਼ਿਲ੍ਹਾ ਪ੍ਰਧਾਨ ਸ. ਲਖਵੀਰ ਸਿੰਘ ਲੱਖਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਹੇਠ ਲਿਖੇ ਏਜੰਡਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ ਅਤੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ:

1. BLO-2 ਦੀ ਟ੍ਰੇਨਿੰਗ: ਬਲਾਕ ‘ਚ ਮੰਡਲ ਵਾਈਜ਼ BLO-2 ਦੀ ਟ੍ਰੇਨਿੰਗ ਮਿਤੀ 10/06/2026 ਨੂੰ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਰੂਪ-ਰੇਖਾ ਉਲੀਕੀ ਗਈ ਅਤੇ ਜ਼ਿੰਮੇਵਾਰੀਆਂ ਵੰਡੀਆਂ ਗਈਆਂ।

2. ਅਮਨ-ਕਾਨੂੰਨ ਦੀ ਸਥਿਤੀ: ਪੰਜਾਬ ‘ਚ ਲਗਾਤਾਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਇਸ ਮੁੱਦੇ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਉੱਚ ਲੀਡਰਸ਼ਿਪ ਤੱਕ ਪਹੁੰਚਾਉਣ ਲਈ ਹਦਾਇਤ ਕੀਤੀ ਗਈ।

3. SIR ਸੰਬੰਧੀ ਚਰਚਾ: SIR ਸੰਬੰਧੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।

ਮੀਟਿੰਗ ‘ਚ ਹਾਜ਼ਰ ਸਾਰੇ ਮੈਂਬਰਾਂ ਨੇ ਉਕਤ ਸਾਰੇ ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ।

ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਸ਼ਮੀਰਾ ਸਿੰਘ, ਦਰਸ਼ਨ ਸਿੰਘ, ਰੁਪਿੰਦਰ ਸਿੰਘ, ਤਾਜ ਮੁਹੰਮਦ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਹਰਦੀਪ ਸਿੰਘ, ਗੁਰਦਾਸ ਸਿੰਘ, ਗੁਰਿੰਦਰ ਸਿੰਘ, ਸਮਸੇਰ ਸਿੰਘ, ਮੋਹਿਤ, ਗਿਆਨ ਸਿੰਘ, ਬਲਕਾਰ ਸਿੰਘ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Related posts

Vigilance Action-ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ-

JL News

श्री पीपा क्षत्रिय दर्जी समाज उद्योगों की ओर से हुआ सेमिनार कार्यक्रम

JL News

ਖੰਨਾ-ਸਮਰਾਲਾ ਰੋਡ ਪੁਲ ਦੀ ਸੜਕ ਟੁੱਟੀ, ਵੱਡੇ-ਵੱਡੇ ਟੋਏ – ਰਾਹਗੀਰਾਂ ਦੀ ਜਾਨ ਖਤਰੇ ‘ਚ

JL News
Download Application