Last 24 Hour Punjab Punjabi

ਭਾਦਲਾ ‘ਚ ਟੁੱਟੇ ਪੁੱਲ ਤੇ ਸੜਕ ਲਈ ਲੱਗਿਆ ਧਰਨਾ – 4 ਸਾਲਾਂ ਤੋਂ ਅਣਗੌਲੀ, ਪ੍ਰਸ਼ਾਸਨ ਚੁੱਪ

ਜੇਐਲ ਨਿਊਜ਼ / JL NEWS 

ਭਾਦਲਾ,ਖੰਨਾ(ਪੰਜਾਬ) / 12-05-2026

(ਰਿਪੋਰਟ -ਜੇ ਪੀ ਸਿੰਘ, ਸੁਖਦੇਵ ਸਿੰਘ)

 

ਭਾਦਲਾ ਪਿੰਡ ਦੀ ਮੁੱਖ ਸੜਕ ਟੁੱਟੇ ਨੂੰ 4 ਸਾਲ ਪੂਰੇ ਹੋ ਗਏ ਹਨ, ਪਰ ਹੁਣ ਤੱਕ ਕੋਈ ਮੁਰੰਮਤ ਨਹੀਂ ਹੋਈ।

ਖਸਤਾ ਹਾਲ ਸੜਕ ਟੁੱਟੇ ਕਾਰਨ ਸਕੂਲੀ ਬੱਚੇ, ਬਜ਼ੁਰਗ ਅਤੇ ਐਮਰਜੈਂਸੀ ਵਾਹਨਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਮੀਂਹ ਪੈਣ ‘ਤੇ ਤਾਂ ਇੱਥੋਂ ਲੰਘਣਾ ਨਾਮੁਮਕਿਨ ਹੋ ਜਾਂਦਾ ਹੈ।

ਕਈ ਵਾਰ ਵਿਭਾਗ ਅਤੇ ਨੁਮਾਇੰਦਿਆਂ ਨੂੰ ਅਪੀਲ ਕਰਨ ਤੋਂ ਬਾਅਦ ਵੀ ਸਿਰਫ਼ ਭਰੋਸੇ ਮਿਲੇ। ਅੱਜ ਮਜਬੂਰ ਹੋ ਕੇ ਪਿੰਡ ਵਾਸੀਆਂ ਨੇ ਮੌਕੇ ‘ਤੇ ਤੰਬੂ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ।

ਧਰਨੇ ‘ਤੇ ਬੈਠੇ ਲੋਕਾਂ ਦਾ ਸਾਫ ਕਹਿਣਾ ਹੈ – “ਜਦੋਂ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਹੁੰਦਾ, ਅਸੀਂ ਇੱਥੋਂ ਨਹੀਂ ਹਟਾਂਗੇ।”

4 ਸਾਲਾਂ ‘ਚ ਇੱਕ ਟੁੱਟੀ ਸੜਕ ਨਹੀਂ ਬਣ ਸਕੀ? ਕੀ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ?

 

 

 

 

 

Related posts

अलीराजपुर पुलिस की अवैध शराब के विरूद्ध प्रभावी कार्यवाही-

JL News

112 बनी परिवार की आशाडायल–112 ने गुम हुए अथवा रास्‍ता भटके 25 से अधिक अबोध बालक–बालिकाएँ को परिजनों से मिलाया

JL News

ਸੜਕ ਹਾਦਸੇ ‘ਚ 3 ਦੀ ਮੌਤ।

JL News
Download Application