Last 24 Hour Punjab Punjabi

ਜਾਤ ਜਨਮ ਨਾਲ ਹੈ, ਧਰਮ ਨਾਲ ਨਹੀਂ — ਦਲਿਤ ਮੁਸਲਮਾਨਾਂ ਅਤੇ ਦਲਿਤ ਇਸਾਈਆਂ ਨਾਲ ਹੋ ਰਿਹਾ ਭੇਦਭਾਵ ਤੁਰੰਤ ਖਤਮ ਕੀਤਾ ਜਾਵੇ:- ਆਰਐਸਪੀ

 

*ਜਾਤ ਜਨਮ ਨਾਲ ਤੈਅ ਹੁੰਦੀ ਹੈ ਤਾਂ ਧਰਮ ਬਦਲਣ ਨਾਲ ਕਿਸੇ ਮਨੁੱਖ ਦੀ ਸਮਾਜਿਕ ਹਕੀਕਤ ਨਹੀਂ ਬਦਲਦੀ:-ਇਕੋਲਾਹਾ*

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 09-05-2026

(ਰਿਪੋਰਟ -ਜੇ ਪੀ ਸਿੰਘ, ਸੁਖਦੇਵ ਸਿੰਘ)

ਰੈਵੋਲਿਊਸ਼ਨਾਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ) ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕੇਂਦਰ ਸਰਕਾਰ ਅਤੇ ਸਬੰਧਤ ਸੰਸਥਾਵਾਂ ਵੱਲੋਂ ਧਰਮ ਦੇ ਆਧਾਰ ’ਤੇ ਐੱਸ.ਸੀ ਹੱਕਾਂ ਤੋਂ ਵਾਂਝਾ ਕਰਨ ਦੀ ਨੀਤੀ ਨੂੰ ਸੰਵਿਧਾਨ ਵਿਰੋਧੀ, ਮਨੁੱਖ ਵਿਰੋਧੀ ਅਤੇ ਸਮਾਜਿਕ ਨਿਆਂ ਦੇ ਖ਼ਿਲਾਫ਼ ਕਰਾਰ ਦਿੱਤਾ ਹੈ।

ਉਹਨਾਂ ਅੱਗੇ ਕਿਹਾ ਕਿ ਜੇ ਜਾਤ ਜਨਮ ਨਾਲ ਤੈਅ ਹੁੰਦੀ ਹੈ ਤਾਂ ਧਰਮ ਬਦਲਣ ਨਾਲ ਕਿਸੇ ਮਨੁੱਖ ਦੀ ਸਮਾਜਿਕ ਹਕੀਕਤ ਨਹੀਂ ਬਦਲਦੀ। ਦਲਿਤ ਮੁਸਲਮਾਨਾਂ ਅਤੇ ਦਲਿਤ ਇਸਾਈਆਂ ਨੂੰ ਅੱਜ ਵੀ ਉਹੀ ਸਮਾਜਿਕ ਤਿਰਸਕਾਰ, ਆਰਥਿਕ ਪਿੱਛੜਾਪਣ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਹੋਰ ਦਲਿਤ ਭਾਈਚਾਰਿਆਂ ਨੂੰ ਕਰਨਾ ਪੈਂਦਾ ਹੈ।

ਪਾਰਟੀ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਐੱਸ.ਸੀ ਹੱਕਾਂ ਨੂੰ ਸੀਮਿਤ ਕਰਨਾ ਸੰਵਿਧਾਨ ਦੀ ਧਾਰਾ 14, 15 ਅਤੇ 17 ਦੀ ਭਾਵਨਾ ਦੇ ਖ਼ਿਲਾਫ਼ ਹੈ। ਇਹ ਨੀਤੀ ਸਮਾਨਤਾ ਦੇ ਅਧਿਕਾਰ ’ਤੇ ਸਿੱਧਾ ਹਮਲਾ ਹੈ।

ਆਰਐਸਪੀ ਨੇ ਦੋਸ਼ ਲਾਇਆ ਕਿ ਹਾਕਮ ਵਰਗ ਅਤੇ ਸੰਪਰਦਾਇਕ ਤਾਕਤਾਂ ਦਲਿਤਾਂ ਨੂੰ ਧਰਮ ਦੇ ਨਾਮ ’ਤੇ ਵੰਡ ਕੇ ਉਨ੍ਹਾਂ ਦੇ ਸੰਵਿਧਾਨਕ ਹੱਕ ਖੋਹਣਾ ਚਾਹੁੰਦੀਆਂ ਹਨ। ਪਾਰਟੀ ਇਹ ਸਾਫ਼ ਕਰਦੀ ਹੈ ਕਿ ਸਮਾਜਿਕ ਜ਼ੁਲਮ ਦਾ ਮਾਪਦੰਡ ਧਰਮ ਨਹੀਂ, ਸਗੋਂ ਜਾਤੀ ਅਧਾਰਿਤ ਦਬਾਅ ਅਤੇ ਸ਼ੋਸ਼ਣ ਹੈ।

ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਦਲਿਤ ਮੁਸਲਮਾਨਾਂ ਅਤੇ ਦਲਿਤ ਇਸਾਈਆਂ ਨੂੰ ਤੁਰੰਤ ਐੱਸ.ਸੀ ਦਰਜਾ ਦਿੱਤਾ ਜਾਵੇ।

ਧਰਮ ਅਧਾਰਿਤ ਭੇਦਭਾਵ ਵਾਲੇ ਕਾਨੂੰਨੀ ਪ੍ਰਬੰਧ ਰੱਦ ਕੀਤੇ ਜਾਣ।

ਸਮਾਜਿਕ ਨਿਆਂ ਅਤੇ ਰਿਜ਼ਰਵੇਸ਼ਨ ਦੇ ਹੱਕ ਸਭ ਪੀੜਤ ਦਲਿਤ ਭਾਈਚਾਰਿਆਂ ਤੱਕ ਵਧਾਏ ਜਾਣ।

ਇਸ ਮਸਲੇ ’ਤੇ ਸੰਸਦ ਵਿੱਚ ਤੁਰੰਤ ਕਾਨੂੰਨੀ ਸੋਧ ਲਿਆਂਦੀ ਜਾਵੇ।

ਆਰਐਸਪੀ ਨੇ ਲੋਕਤੰਤਰਕ, ਪ੍ਰਗਤੀਸ਼ੀਲ ਅਤੇ ਦਲਿਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਭੇਦਭਾਵਪੂਰਨ ਨੀਤੀ ਖ਼ਿਲਾਫ਼ ਇਕੱਠੇ ਹੋ ਕੇ ਦੇਸ਼-ਪੱਧਰੀ ਸੰਘਰਸ਼ ਖੜ੍ਹਾ ਕੀਤਾ ਜਾਵੇ।

Related posts

भारतीय विमानपत्तन प्राधिकरण ने हवाड्डों के संचालन और प्रबंधन के लिए उत्तर प्रदेश सरकार के समझौते पर किए हस्ताक्षर।

JL News

जनता दर्शन में पुलिस अधीक्षक द्वारा सुनी गई जन समस्याएं।

JL News

नवजोत सिद्धू से मिले सांसद मनीष तिवारी l

JL News
Download Application