Last 24 Hour Punjab Punjabi

ਬੱਸੀ ਪਠਾਣਾਂ ‘ਚ ਭਾਜਪਾ ਦੀ ਮੀਟਿੰਗ ‘ਚ ਉਮੀਦਵਾਰਾਂ ਦੇ ਨਾਮਾਂ ‘ਤੇ ਚਰਚਾ – ਮਿਉਸੀਪਲ ਚੋਣਾਂ ਲਈ ਕਾਰਕੁਨਾਂ ‘ਚ ਜੋਸ਼

ਜੇਐਲ ਨਿਊਜ਼ / JL NEWS 

ਬੱਸੀ ਪਠਾਣਾਂ,ਖੰਨਾ(ਪੰਜਾਬ)/ 10-05-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਅਤੇ ਪੰਜਾਬ ਭਾਜਪਾ ਐਸੀ ਮੋਰਚਾ ਦੇ ਉਪ ਪ੍ਰਧਾਨ *ਕੁਲਦੀਪ ਸਿੰਘ ਸਿੱਧੂਪੁਰ* ਤੇ ਮੰਡਲ ਪ੍ਰਧਾਨ *ਓਮ ਪ੍ਰਕਾਸ਼ ਗੋਤਮ* ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੇ ਮੁੱਖ ਦਫਤਰ ਵਿਖੇ *ਮਿਉਸੀਪਲ ਕਾਰਪੋਰੇਸ਼ਨ ਚੋਣਾਂ* ਦੇ ਮੱਦੇਨਜ਼ਰ ਇਲੈਕਸ਼ਨ ਮੀਟਿੰਗ ਕਰਵਾਈ ਗਈ।

 

ਮੀਟਿੰਗ ‘ਚ *ਪੰਜਾਬ ਭਾਜਪਾ ਦੇ ਜਰਨਲ ਸਕੱਤਰ ਤੇ ਜੋਨਲ ਇੰਚਾਰਜ ਸ. ਪਰਮਿੰਦਰ ਸਿੰਘ ਬਰਾੜ* ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ *ਜਿਲਾ ਪ੍ਰਧਾਨ ਫਤਹਿਗੜ੍ਹ ਸਾਹਿਬ ਸ. ਦੀਦਾਰ ਸਿੰਘ ਭੱਟੀ* ਅਤੇ *ਚੋਣ ਇੰਚਾਰਜ ਸ. ਸੁਖਦੇਵ ਸਿੰਘ ਗਿੱਲ* ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

 

ਮੀਟਿੰਗ ‘ਚ *ਮੰਡਲ ਪ੍ਰਧਾਨ ਸਾਮ ਲਾਲ ਨਰੂਲਾ, ਰਾਜੀਵ ਮਲਹੋਤਰਾ, ਸਈਅਮ ਪਾਠਕ, ਨਰਵੀਰ ਜੋਨੀ, ਅਵਿਨਾਸ਼ ਕੌਰ, ਨੀਤੂ ਸ਼ਰਮਾ, ਅਰਸਦੀਪ ਸਿੰਘ, ਰਾਜੇਸ਼ ਕੁਮਾਰ ਗੋਤਮ, ਅਨਿਲ ਲੂੰਬਾ, ਰਾਜੀਵ ਸ਼ਰਮਾ, ਬਿੱਟਾ, ਸਰਬਜੀਤ ਕੌਰ* ਸਮੇਤ ਐਮ.ਸੀ ਚੋਣਾਂ ਲੜਨ ਦੇ ਸੰਭਾਵੀ ਉਮੀਦਵਾਰ ਅਤੇ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਰਹੇ।

ਆਗੂਆਂ ਨੇ ਕਿਹਾ ਕਿ ਭਾਜਪਾ ਸੰਗਠਨ ਨੂੰ ਬੂਥ ਪੱਧਰ ‘ਤੇ ਮਜ਼ਬੂਤ ਕਰਕੇ ਨਗਰ ਕੌਂਸਲ ਚੋਣਾਂ ‘ਚ ਜਿੱਤ ਹਾਸਲ ਕਰੇਗੀ। ਵਰਕਰਾਂ ਨੂੰ ਘਰ-ਘਰ ਜਾ ਕੇ ਸਰਕਾਰ ਦੀਆਂ ਨੀਤੀਆਂ ਪਹੁੰਚਾਉਣ ਦੀ ਅਪੀਲ ਕੀਤੀ ਗਈ।

 

—

Related posts

ਇਸਤਰੀ ਅਕਾਲੀ ਦਲ ਦੀ ਅਹਿਮ ਮੀਟਿੰਗ, ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਹਲਕਾ ਖੰਨਾ ਦੇ ਇੰਚਾਰਜ ਨਿਯੁਕਤ

JL News

ਜ਼ਿਲ੍ਹਾ ਟਰੈਫਿਕ ਇੰਚਾਰਜ ਏਐਸਆਈ ਤਰਸੇਮ ਸਿੰਘ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ, ਇਮਾਨਦਾਰੀ ਅਤੇ ਆਪਣੀ ਡਿਊਟੀ ਪ੍ਰਤੀ ਸਮਰਪਿਤ ਸੇਵਾਵਾਂ ਦੇ ਮੱਦੇਨਜ਼ਰ ਡੀਜੀਪੀ ਕਮੈਂਡੇਸ਼ਨ ਡਿਸਕ (DGP Commendation Disc) ਨਾਲ ਕੀਤਾ ਗਿਆ ਸਨਮਾਨਿਤ।

JL News

आगामी मोहर्रम पर्व के दृष्टिगत उप जिला मजिस्ट्रेट एवं क्षेत्राधिकारी भदोही द्वारा थाना भदोही व दुर्गागंज पर की गई पीस कमेटी की बैठक।

JL News
Download Application