Last 24 Hour Punjab Punjabi

ਖੱਤਰੀ ਚੇਤਨਾ ਮੰਚ ਵਲੋਂ ਲੋੜਵੰਦਾਂ ਨੂੰ ਬੈਟਰੀ ਵਾਲੇ ਸਾਈਕਲ ਵੰਡੇ ਗਏ।

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 06-05-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ )

ਖੱਤਰੀ ਚੇਤਨਾ ਮੰਚ ਵਲੋਂ ਮੰਚ ਤੋਂ ਬੋਲਦਿਆਂ ਸੰਜੇ ਸਹਿਗਲ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਹਲਕਾ ਖੰਨਾ ਦਾ ਧੰਨਵਾਦ ਕਰਦਿਆਂ ਕਿਹਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ । ਜਿਹਨਾਂ 9 ਬੈਟਰੀ ਵਾਲੇ ਟਰਾਈ ਸਾਈਕਲ,5 ਲੇਡੀਜ਼ ਸਾਈਕਲ ਲੋੜ ਮੰਦ ਲੋਕਾਂ ਨੂੰ ਵੰਡੇ,ਸੰਜੇ ਸਹਿਗਲ ਨੇ ਕਿਹਾ ਜੋ ਡੋਨੇਸ਼ਨ ਖੱਤਰੀ ਚੇਤਨਾ ਮੰਚ ਨੂੰ ਵਿਸ਼ਵਾਸ ਰੱਖਕੇ ਦੇਕੇ ਜਾਦੇ ਹਨ ਉਹ ਡੋਨੇਸ਼ਨ ਨੂੰ ਲੋੜਮੰਦ ਲੋਕਾਂ ਵਿੱਚ ਲਾਇਆ ਜਾਂਦਾ ਹੈ,ਇਸ ਵਿੱਚ ਗੁਰਜੰਟ ਸਿੰਘ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਜ਼ਰੂਰਤ ਮੰਦ ਵਿਅਕਤੀ ਹੁੰਦੇ ਹਨ । ਉਹਨਾਂ ਨੂੰ ਸਾਡੇ ਕੋਲ ਲੱਭਕੇ ਲੈ ਕਿ ਆਉਂਦੇ ਹਨ। ਸੰਜੇ ਸਾਹਿਗਲ ਜੀ ਨੇ ਦੱਸਿਆ ਖੱਤਰੀ ਚੇਤਨਾ ਮੰਚ ਵੱਲੋਂ ਅੱਜ ਤੱਕ (159 ) ਰਾਸ਼ਨ ਲੋੜ ਮੰਦ ਲੋਕਾਂ ਨੂੰ ਦਿੱਤੇ ਗਏ ਹਨ। ਇਸ ਵਿੱਚ ਖੱਤਰੀ ਚੇਤਨਾ ਮੰਚ ਦੇ ਮੈਂਬਰ ਮਦਨ ਲਾਲ ਸਾਹੀ ,ਐਸ ਕੇ ਭੱਲ ਪ੍ਰਧਾਨ, ਗੁਰਦੀਪ ਪੁਰੀ ਜੀ ਸੈਕਟਰੀ, ਰਜਿੰਦਰ ਪੁਰੀ ਜੀ, ਕੋਹਲੀ ਸਾਹਿਬ, ਰਾਜ ਬੱਤਾ ਜੀ, ਚੰਦਨ ਸਿੰਘ ਨੇਗੀ, ਗੁਰਜੰਟ ਸਿੰਘ, ਗੋਤਮ ਢੰਡ, ਕਸ਼ਮੀਰ ਸਿੰਘ ਹਰ ਮੈਦਾਨ ਫਤਿਹ ਦੇ ਪ੍ਰਧਾਨ, ਆਦਿ ਹਾਜ਼ਿਰ ਰਹੇ।

Related posts

ਇਤਿਹਾਸਕ ਦਿਨ 5 ਜੁਲਾਈ 2026 ਤੋਂ RSP ਪੰਜਾਬ ਵੱਲੋਂ “ਮਿਸ਼ਨ ਪੰਜਾਬ–2027” ਦੀ ਸ਼ੁਰੂਆਤ

JL News

ਕਤਲ ਕੇਸ ਵਿੱਚ 03 ਮੁਲਜ਼ਮ ਗ੍ਰਿਫਤਾਰ।

JL News

ਖੰਨਾ ਦੀਆਂ ਟੁੱਟੀਆਂ ਸੜਕਾਂ ‘ਤੇ ਪ੍ਰਸ਼ਾਸਨ ਵੱਲੋਂ ਮੁਰੰਮਤ ਸ਼ੁਰੂ,ਲੋਕਾਂ ਨੂੰ ਆਉਣ-ਜਾਣ ‘ਚ ਹੋ ਰਹੀ ਸੀ ਭਾਰੀ ਦਿੱਕਤ-

JL News
Download Application