ਜੇਐਲ ਨਿਊਜ਼ / JL NEWS
ਖੰਨਾ (ਪੰਜਾਬ) / 02-05-2026
(ਰਿਪੋਰਟ:- ਜੇ ਪੀ ਸਿੰਘ, ਸੁਖਦੇਵ ਸਿੰਘ )
ਖੰਨਾ ਸ਼ਹਿਰ ਵਿੱਚ ਬਿਨਾ HSRP ਦੇ ਦੋੜ ਰਹੇ ਆਟੋ ਰਿਕਸ਼ਾ ,ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ । ਦਸ ਦਈਏ ਕੀ ਕਰੀਬ 70% ਆਟੋ ਰਿਕਸ਼ਾ ਬਿਨਾਂ ਹਾਈ ਸਿਕਊਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਤੋਂ ਸੜਕਾਂ ਤੇ ਦੋੜ ਰਹੇ ਹਨ। ਟ੍ਰੈਫਿਕ ਪੁਲਿਸ ਦੀ ਨਾਕਾਮੀ ਕਾਰਨ ਸ਼ਹਿਰ ਚ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ।ਬੱਸ ਸਟੈਂਡ, ਰੇਲਵੇ ਸਟੇਸ਼ਨ, ਸਮਰਾਲਾ ਚੌਕ ਤੇ ਜੀ ਟੀ ਰੋਡ ਤੇ ਖੜ੍ਹੇ ਸੈਂਕੜੇ ਆਟੋ ਤੇ ਜਾ ਤਾਂ ਪੁਰਾਣੀਆਂ ਹੱਥ ਲਿਖੀਆਂ ਨੰਬਰ ਪਲੇਟਾਂ ਲੱਗੀਆਂ ਹਨ, ਜਾ ਨੰਬਰ ਹੀ ਮਿਟੇ ਹੋਏ ਹਨ ਜਾ ਸਾਫ ਦਿਖਾਈ ਨਹੀ ਦਿੰਦੇ। ਬਿਨਾਂ ਹਾਈ ਸਕਿਉਰਿਟੀ ਨੰਬਰ ਵਾਲੇ ਆਟੋ ਦੀ ਪਛਾਣ ਕਰਨੀ ਮੁਸ਼ਕਿਲ ਹੈ।ਜੇ ਕੋਈ ਹਾਦਸਾ ਕਰਕੇ ਭੱਜ ਜਾਵੇ ਜਾਂ ਵਾਰਦਾਤ ਕਰੇ ਤਾਂ ਬਿਨਾ ਨੰਬਰ ਪਲੇਟ ਤੋ ਆਟੋ ਰਿਕਸ਼ਾ ਦੀ ਪਛਾਣ ਕਰਨੀ ਜਾ ਲੱਭਣਾ ਬਹੁਤ ਮੁਸ਼ਕਿਲ ਹੈ। ਦੂਸਰੇ ਪਾਸੇ ਇਹ ਔਰਤਾਂ ਦੀ ਸੁਰੱਖਿਆ ਲਈ ਵੀ ਬਹੁਤ ਖਤਰਨਾਕ ਹੈ।ਪਰ ਸ਼ਹਿਰ ਵਿਚ ਕਿਤੇ ਵੀ ਨਾਕਾ ਜਾ ਚੈਕਿੰਗ ਹੁੰਦੀ ਨਜ਼ਰ ਨਹੀਂ ਆਉਂਦੀ। ਪੁਲਿਸ ਪ੍ਰਸ਼ਾਸਨ ਕਿਉ ਇਸ ਵੱਲ ਧਿਆਨ ਨਹੀਂ ਦੇ ਰਿਹਾ ਇਹ ਇੱਕ ਸਵਾਲ ਹੈ ਜੋ ਹਰ ਸ਼ਹਿਰਵਾਸੀ ਦੇ ਦਿਮਾਗ ਵਿੱਚ ਰਹਿੰਦਾ ਹੈ।
