Last 24 Hour Punjab Punjabi

ਦਰਬਾਰ ਬਾਬਾ ਕਲੀਆਂ ਵਾਲਾ ਪਿੰਡ ਢਪਈ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

ਜੇਐਲ ਨਿਊਜ਼ / JL NEWS

ਅੰਮ੍ਰਿਤਸਰ (ਪੰਜਾਬ) / 19-04-2026 

(ਰਿਪੋਰਟ – ਮਨਜੀਤ ਸਿੰਘ )

ਡੈਮ ਗੰਜ ਮਾਰਕੀਟ ਦੇ ਪ੍ਰਧਾਨ ਸਨੀ ਢਿੱਲੋਂ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀਂ ਬਾਬਾ ਕਲੀਆਂ ਵਾਲਾ ਦਰਬਾਰ ਪਿੰਡ ਢੱਪਈ ਵਿਖ਼ੇ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ । ਸਲਾਨਾ ਜੋੜ ਮੇਲੇ ਵਿੱਚ ਇਲਾਕੇ ਅਤੇ ਬਾਹਰੋਂ ਆਈਆਂ ਸੰਗਤਾਂ ਨੇ ਵੱਧ ਚੜ ਕੇ ਹਾਜਰੀ ਭਰੀ ਅਤੇ ਮੱਥਾ ਟੇਕਿਆ। ਮੇਲੇ ਦੀ ਰੌਣਕ ਨੂੰ ਵਧਾਉਂਦਿਆਂ ਹੋਇਆਂ ਕਵਾਲਾਂ ਨੇ ਸੂਫੀ ਗਾਇਕੀ ਅਤੇ ਕਵਾਲੀਆਂ ਗਾ ਕੇ ਹਾਜਰੀ ਲਗਵਾਈ।ਮੇਲੇ ਵਿੱਚ ਲੰਗਰ ਅਤੁੱਟ ਵਰਤੇ । ਮੇਲੇ ਵਿੱਚ ਇਲਾਕੇ ਅਤੇ ਬਾਹਰੋਂ ਆਈਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆ ਆਖਿਆ ਗਿਆ ।ਇਸ ਮੌਕੇ ਪ੍ਰਭਜੋਤ ਸਿੰਘ ਸਮਾਜ ਸੇਵਕ , ਜਥੇਦਾਰ ਕੁਲਦੀਪ ਸਿੰਘ ਹਰੀਪੁਰਾ, ਸਨੀ ਚਾਵਲਾ, ਨਿਰਮਲ ਸਿੰਘ ਅਕਾਲੀ ਆਗੂ ਅਤੇ ਸ਼ਹਿਰ ਦੀਆਂ ਨਾਮੀ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਤੇ ਬਾਬਾ ਜੀ ਦੀ ਅਸ਼ੀਰਵਾਦ ਪ੍ਰਾਪਤ ਕਿਤਾ !

Related posts

ਅੰਮ੍ਰਿਤਸਰ,ਜਲੰਧਰ ਤੋਂ ਦਿੱਲੀ ਹਵਾਈ ਅੱਡੇ ਦਾ ਸਫਰ ਹੁਣ ਹੋਏਗਾ ਸੱਸਤਾ, ਜਾਣੋ ਬੱਸਾਂ ਦਾ ਸਮਾਂ ਤੇ ਕਰਾਇਆ।

JL News

ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹੋਰ ਮਜ਼ਬੂਤੀ, ਹਲਕੇ ‘ਚ ਨਵੀਆਂ ਨਿਯੁਕਤੀਆਂ ਦਾ ਐਲਾਨ

JL News

हार्दिक पटेल बीजेपी में हुए शामिल।

JL News
Download Application