Punjab Punjabi

ਪਾਵਨ ਵਾਲਮੀਕਿ ਤੀਰਥ ਦੀ ਡਿਵੈਲਪਮੈਂਟ ਨੂੰ ਲੈ ਕੇ ਲਗਾਤਾਰ ਅੱਜ ਦਿੱਤਾ ਗਿਆ ਡੀ ਸੀ ਅੰਮ੍ਰਿਤਸਰ ਨੂੰ ਸੰਤ ਸਮਾਜ ਵੱਲੋਂ 15ਵਾਂ ਮੰਗ ਪੱਤਰ

ਜੇਐਲ ਨਿਊਜ਼ / JL News 

ਅੰਮ੍ਰਿਤਸਰ (ਪੰਜਾਬ) / 17-03-2026

(ਰਿਪੋਰਟ – ਮਨਜੀਤ ਸਿੰਘ )

 

ਪਾਵਨ ਵਾਲਮੀਕਿ ਤੀਰਥ ਦੀ ਡਿਵੈਲਪਮੈਂਟ ਅਤੇ ਮੁਰੰਮਤ ਨੂੰ ਲੈ ਕੇ ਹਰ ਮਹੀਨੇ ਲਗਾਤਾਰ ਦਿੱਤਾ ਜਾ ਰਿਹਾ ਹੈ ਸੰਤ ਸਮਾਜ ਵੱਲੋਂ ਡੀ ਸੀ ਅੰਮ੍ਰਿਤਸਰ ਨੂੰ ਮੰਗ ਪੱਤਰ। ਅੱਜ ਧੂਣਾ ਸਾਹਿਬ ਟਰਸਟ ਤੋਂ ਗੱਦੀ ਨਸ਼ੀਨ ਸਤਿਗੁਰ ਮਲਕੀਤ ਨਾਥ ਜੀ ਅਤੇ ਸੰਤ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਟਰਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗੱਬਰ ਜੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਹੀ ਪਾਵਨ ਵਾਲਮੀਕਿ ਤੀਰਥ ਦੀ ਮੁਰੰਮਤ ਵਾਸਤੇ ਮੰਗ ਪੱਤਰ ਦਿੱਤਾ ਜਾ ਰਿਹਾ ਹੈ । ਪਰ ਸਰਕਾਰ ਨੂੰ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਹੋਇਆ। ਅੱਜ ਧੂਣਾ ਸਾਹਿਬ ਟਰਸਟ ਤੋਂ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਜੀ ਅਤੇ ਸੰਤ ਸਮਾਜ ਵੱਲੋਂ ਓਮ ਪ੍ਰਕਾਸ਼ ਗੱਬਰ ਦੀ ਦੇਖਰੇਖ ਹੇਠ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਜੋ ਵਾਅਦਾ ਮੌਜੂਦਾ ਸਰਕਾਰ ਨੇ ਵਾਲਮੀਕਿ ਪ੍ਰਗਟ ਦਿਵਸ ਤੇ ਕੀਤਾ ਸੀ ਕਿ ਪ੍ਰਗਟ ਦਿਵਸ ਮੌਕੇ ਪਾਵਨ ਮਾਲਿਕ ਕੇ ਤੀਰਥ ਵਾਸਤੇ 3 ਕਰੋੜ ਦੀ ਰਾਸ਼ੀ ਦਾ ਫੰਡ ਜਾਰੀ ਕੀਤਾ ਜਾਵੇਗਾ। ਪਰ ਸਰਕਾਰ ਵੱਲੋਂ 3 ਕਰੋੜ ਰਾਸ਼ੀ ਦੇ ਫੰਡ ਵਿੱਚੋਂ ਸਿਰਫ 50 ਲੱਖ ਰੁਪਏਆਂ ਹੀ ਪਾਵਨ ਵਾਲਮੀਕਿ ਤੀਰਥ ਤੱਕ ਪਹੁੰਚਿਆ। ਚੇਅਰਮੈਨ ਓਂਮ ਪ੍ਕਾਸ਼ ਗੱਬਰ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਇਹ ਗੱਲ ਕੀਤੀ ਕਿ ਜੇਕਰ ਮੌਜੂਦਾ ਸਰਕਾਰ ਵੱਲੋਂ ਇਕ ਹਫਤੇ ਤੱਕ ਐਲਾਨ ਕੀਤੇ ਹੋਏ ਫੰਡ ਬਾਰੇ ਨਾ ਸੋਚਿਆ ਤਾਂ ਆਉਣ ਵਾਲੇ 2 ਅਪ੍ਰੈਲ ਵਾਲੇ ਦਿਨ ਵਾਲਮੀਕਿ ਤੀਰਥ ਦੇ ਸੰਤ ਸਮਾਜ ਅਤੇ ਸਮੂਹ ਵਾਲਮੀਕਿ ਭਾਈਚਾਰੇ ਵੱਲੋਂ ਭੰਡਾਰੀ ਪੁੱਲ ਵਿਖੇ ਸ਼ਾਂਤਮਈ ਢੰਗ ਨਾਲ ਪਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਮੰਗ ਪੂਰੀ ਨਹੀਂ ਹੁੰਦੀ ਤਾਂ 3 ਅਪ੍ਰੈਲ ਨੂੰ ਸੰਤ ਸਮਾਜ ਭੁੱਖ ਹੜਤਾਲ ਤੇ ਬੈਠੇਗਾ ਅਤੇ 4 ਅਪ੍ਰੈਲ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਜਾਵੇਗਾ। ਮੰਗ ਪੱਤਰ ਲੈਂਦੇ ਹੋਏ ਅੰਮ੍ਰਿਤਸਰ ਦੇ ਮਾਨਯੋਗ ਡੀਸੀ ਸਾਹਿਬ ਨੇ ਸਮੂਹ ਸੰਤ ਸਮਾਜ ਅਤੇ ਵਾਲਮੀਕਿ ਭਾਈਚਾਰੇ ਦੇ ਸੀਨੀਅਰ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਹੀ ਦਿੱਤੇ ਮੰਗ ਪੱਤਰ ਉੱਪਰ ਵਿਚਾਰ ਕੀਤਾ ਜਾਏਗਾ ਅਤੇ ਜੋ ਪਾਵਨ ਵਾਲਮੀਕਿ ਤੀਰਥ ਦੀਆਂ ਡਿਵੈਲਪਮੈਂਟ ਅਤੇ ਮੁਰੰਮਤ ਨੂੰ ਲੈ ਕੇ ਮੰਗਾਂ ਹਨ ਉਹਨਾਂ ਮੰਗਾ ਉੱਤੇ ਵਿਚਾਰ ਕਰਨ ਦਾ ਇੱਕ ਹਫਤੇ ਦਾ ਟਾਈਮ ਦਿੱਤਾ। ਇਸ ਮੌਕੇ ਵਾਲਮੀਕਿ ਧੂਣਾ ਸਾਹਿਬ ਟਰਸਟ ਤੋਂ ਸੰਤ ਮਲਕੀਤ ਨਾਥ ਜੀ, ਸੰਤ ਰਕੇਸ਼ ਨਾਥ ਜੀ, ਬਾਬਾ ਬਲਵੰਤ ਨਾਥ ਜੀ, ਚੇਅਰਮੈਨ ਓਮ ਪ੍ਰਕਾਸ਼ ਗੱਬਰ, ਪੰਜਾਬ ਯੂਥ ਪ੍ਰਧਾਨ ਬਿੱਟੂ ਪਹਿਲਵਾਨ, ਦਵਿੰਦਰ ਪਹਿਲਵਾਨ, ਆਲ ਇੰਡੀਆ ਪ੍ਰੈਸ ਸਕੱਤਰ ਅਸ਼ੋਕ ਮਲਹੋਤਰਾ, ਸੰਤ ਸਮਾਜ ਅਤੇ ਵਾਲਮੀਕਿ ਭਾਈਚਾਰੇ ਦੇ ਸੀਨੀਅਰ ਆਗੂ ਮੌਜੂਦ ਸਨ।

Related posts

ਚੰਡੀਗੜ੍ਹ ਵਿੱਚ ਜੂਨ ਦੇ ਪਹਿਲੇ 11 ਦਿਨਾਂ ਵਿੱਚ ਕਰੋਨਾ ਦੇ 250 ਮਾਮਲੇ ਆਏ ਸਾਹਮਣੇ,ਚਿੰਤਾ ਦਾ ਵਿਸ਼ਾ।

JL News

ਅੰਮ੍ਰਿਤਸਰ ਦੇ ਪੁਲਿਸ ਮੁਲਾਜਮ ਨੇ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ।

JL News

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਝਟਕਾ: ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ।

JL News
Download Application