Punjab Punjabi

ਗਿਆਨ ਸਾਗਰ ਅਕੈਡਮੀ ਦੀ ਟੀਮ ਨੇ ਬਣਾਈ ਰਾਜ ਪੱਧਰੀ ਕਬੱਡੀ ਨੈਸ਼ਨਲ ਮੁਕਾਬਲਿਆਂ ਵਿੱਚ ਥਾਂ-ਜਿ਼ਲ੍ਹਾ ਖੇਡ ਅਫ਼ਸਰ

ਜੇਐਲ ਨਿਊਜ਼ / JL NEWS
ਮੋਗਾ(ਪੰਜਾਬ) / 17-09-2022

ਜਿ਼ਲ੍ਹਾ ਖੇਡ ਅਫ਼ਸਰ ਸ੍ਰੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ, ਦੇ ਜਿ਼ਲ੍ਹਾ ਪੱਧਰੀ ਮੁਕਾਬਲੇ ਪ੍ਰਸ਼ਾਸ਼ਨ ਦੀ ਸੁਚੱਜੀ ਦੇਖ ਰੇਖ ਹੇਠ ਚਲਾਏ ਜਾ ਰਹੇ ਹਨ।
ਉਨ੍ਹਾਂ ਅੱਜ ਦੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਕਬੱਡੀ ਨੈਸ਼ਨਲ ਫਾਈਨਲ ਮੈਚ ਵਿੱਚ ਗਿਆਨ ਸਾਗਰ ਅਕੈਡਮੀ ਦਾ ਮੁਕਾਬਲਾ ਸਰਕਾਰੀ ਸਕੂਲ ਬੰਬੀਹਾ ਭਾਈ ਨਾਲ ਹੋਇਆ, ਜਿਸ ਵਿੱਚ ਗਿਆਨ ਸਾਗਰ ਟੀਮ ਨੇ ਜਿੱਤ ਪ੍ਰਾਪਤ ਕਰਕੇ ਰਾਜ ਪੱਧਰੀ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ। ਖੇਡ ਬੈਡਮਿੰਟਨ ਅੰਡਰ-17 ਲੜਕੇ ਵਿੱਚ ਜਸ਼ਨਦੀਪ ਸਿੰਘ, ਮਸੀਹ ਬੈਡਮਿੰਟਨ ਅਕੈਡਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਆਰੁਸ਼ੀ ਮਹਿਤਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰੀ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਦੇ ਨਾਲ ਹੀ ਦੂਜਾ ਸਥਾਨ ਸਰਕਾਰੀ ਸਕੂਲ ਬੰਬੀਹਾ ਭਾਈ ਅਤੇ ਤੀਜਾ ਸਥਾਨ ਪਿੰਡ ਰੌਂਤਾ ਦੀਆਂ ਟੀਮਾਂ ਨੇ ਪੱਕਾ ਕੀਤਾ। ਕਬੱਡੀ ਨੈਸ਼ਨਲ ਫਾਈਨਲ ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਪਿੰਡ ਨਿਹਾਲ ਸਿੰਘ ਵਾਲਾ ਨੇ ਪਹਿਲਾ ਸਥਾਨ, ਜੀ. ਐਨ ਕਾਨਵੈਂਟ ਸਕੂਲ ਨੇ ਦੂਜਾ ਸਥਾਨ ਅਤੇ ਸੰਤ ਬਾਬਾ ਨਛੱਤਰ ਸਿੰਘ ਸਕੂਲ ਭਲੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਖੇਡ ਜੂਡੋ ਅੰਡਰ-17 ਲੜਕੇ ਵਿੱਚ ਪਹਿਲਾ ਸਥਾਨ ਸਰਕਾਰੀ ਸੀ. ਸੈ. ਸਕੂਲ ਢੁੱਡੀਕੇ ਮੋਗਾ, ਦੂਜਾ ਸਥਾਨ ਜੀ.ਐਨ ਕਾਨਵੇਟ ਸਕੂਲ ਨੇ ਅਤੇ ਯੂਨੀਕ ਸਕੂਲ ਆਫ਼ ਸਟੱਡੀਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਡੋ ਲੜਕੀਆਂ ਦੇ ਮੁਕਾਬਲਿਆਂ ਵਿੱਚ ਜੀ.ਐਨ ਕਾਨਵੇਟ ਸਕੂਲ ਨੇ ਪਹਿਲਾ, ਯੂਨੀਕ ਸਕੂਲ ਆਫ ਸਟੀਡਜ਼ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੇਡ ਸਾਫਟਬਾਲ ਅੰਡਰ-17 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਸਾ ਰਣਧੀਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਐਸ.ਐਫ. ਸੀ ਕਾਨਵੇਟ ਸਕੂਲ ਦੀ ਟੀਮ ਦੂਜੇ ਸਥਾਨ ਤੇ ਰਹੀ। ਖੇਡ ਕਬੱਡੀ ਸਰਕਲ ਵਿੱਚ ਪਿੰਡ ਤਤਾਰੀਏ ਵਾਲਾ ਨੇ ਮੈਚ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਪਿੰਡ ਮਹਿਣਾ ਦੀ ਟੀਮ ਜੇਤੂ ਰਹੀ। ਇਸ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਅੰਡਰ 21 ਦੇ ਮੁਕਾਬਲੇ ਮਿਤੀ 19 ਸਤੰਬਰ ਤੋਂ 20 ਸਤੰਬਰ 2022 ਤੱਕ ਕਰਵਾਏ ਜਾਣੇ ਹਨ।

Related posts

ਦੇਸ਼ ‘ਚ ਇਨਫੈਕਸ਼ਨ ਦੇ ਦੋ ਹੋਰ ਮਾਮਲੇ ਦਰਜ –

JL News

ਬਦਲਿਆ ਮੌਸਮ ਦਾ ਮਿਜਾਜ਼, ਗਰਮੀ ਤੋਂ ਰਾਹਤ।

JL News

ਖਮਾਣੋਂ ਨਗਰ ਕੌਂਸਲ ਦੀ ਅਹਿਮ ਮੀਟਿੰਗ,BJP ਵਲੋਂ ਸ਼ਹਿਰ ਦੇ ਵਿਕਾਸ, ਚੋਣਾਂ ਦੇ ਮੁਦਿਆਂ ਤੇ ਚਰਚਾ।

JL News
Download Application