Punjabi

ਕਹਿਰ ਦੀ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ – ਡਾ. ਸੁਖਦੀਪ ਭਾਗੋਵਾਲੀਆ

ਜੇਐਲ ਨਿਊਜ਼ / JL NEWS

ਬਟਾਲਾ(ਪੰਜਾਬ) /10-06-2022

ਪੂਰੇ ਸੂਬੇ ਵਿੱਚ ਪਿਛਲੇ ਹਫਤੇ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ। ਤਾਪਮਾਨ 44-45 ਡਿਗਰੀ ਦੇ ਆਸ-ਪਾਸ ਰਹਿੰਦਾ ਹੈ। ਜੋ ਕਿ ਆਮ ਨਾਲੋਂ ਵੱਧ ਗਰਮੀ ਪੈਣ ਦਾ ਸੂਚਕ ਹੈ। ਅਜਿਹੇ ਵਿੱਚ ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਗਰਮੀ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਜਰੂਰ ਵਰਤਣੀਆਂ ਚਾਹੀਦੀਆਂ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਤਾਇਨਾਤ ਮੈਡੀਸਨ ਦੇ ਮਾਹਿਰ ਡਾਕਟਰ ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਅੱਤ ਦੀ ਗਰਮੀ ਦੇ ਮੌਸਮ ਵਿੱਚ ਹੀਟ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਲੂ ਵੀ ਲੱਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਜੇ ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ ਜਾਂ ਚੱਕਰ ਆਉਣ ਲੱਗ ਜਾਣ, ਜਾਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੋਵੇ ਤੇ ਥਕਾਵਟ ਮਹਿਸੂਸ ਹੋਵੇ, ਸਿਰ ਦਰਦ ਹੁੰਦਾ ਹੋਵੇ ਜਾਂ ਉਲਟੀਆਂ ਆਉਣ ਲੱਗ ਜਾਣ, ਜਾਂ ਫਿਰ ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਚਮੜੀ ਦਾ ਲਾਲ ਗਰਮ ਤੇ ਖੁਸ਼ਕ ਹੋਣਾ, ਚੱਕਰ ਆਉਣੇ ਤੇ ਜੀ ਕੱਚਾ ਹੋਣਾ, ਜੇ ਉਪਰੋਕਤ ਨਿਸ਼ਾਨੀਆਂ ਹੋਣ ਤਾਂ ਲੂ ਲੱਗਣ ਦਾ ਖਦਸ਼ਾ ਹੋ ਸਕਦਾ ਹੈ। ਇਸ ਲਈ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ ਜਾਂ 108 ਤੇ ਕਾਲ ਕੀਤੀ ਜਾਵੇ ਕਿਸੇ ਵੀ ਐਮਰਜੈਂਸੀ ਦੀ ਹਾਲਤ ਵਿਚ।

ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਅੱਗੇ ਦੱਸਿਆ ਕਿ ਗਰਮੀ ਤੋ ਬਚਾਓ ਲਈ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਤੇ ਨਾਲ ਲੱਸੀ ਜਾ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਸਿੱਧੀ ਧੁੱਪ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਠੰਡੀ ਜਗ੍ਹਾ ’ਤੇ ਬੈਠੋ। ਕੱਪੜੇ ਹਲਕੇ ਰੰਗਾਂ ਦੇ ਪਾਏ ਜਾਣ ਤੇ ਬਿਨਾਂ ਜਰੂਰਤ ਤੋ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਖਾਸ ਕਰਕੇ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਾਵਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜਿਆਦਾ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਹੋਰ ਵੀ ਅਹਿਤਿਆਤ ਵਰਤਣ ਦੀ ਲੋੜ ਹੈ। ਡਾ. ਭਾਗੋਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਸਾਡੀ ਸਿਹਤ ਦਾ ਖਿਆਲ ਰੱਖਣਾ ਸਾਡੀ ਨਿੱਜੀ ਜਿੰਮੇਵਾਰੀ ਹੈ।

Related posts

ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਦੁੱਖੀ 20 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ l

JL News

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਝਟਕਾ: ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ।

JL News

ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਕਰਵਾਇਆ ਗਿਆ ਆਨਲਾਈਨ ਸੈਮੀਨਾਰ l

JL News
Download Application