Punjabi

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਉਪਰੰਤ ਵੰਡੀਆਂ ਗਈਆਂ ਕਿੱਟਾਂ।

ਜ਼ਿਲ੍ਹਾ ਫਿਰੋਜ਼ਪੁਰ ਵਲੋਂ ਨਿਵੇਕਲਾ ਉਪਰਾਲਾ –

ਨਸ਼ਾ ਛੁਡਾਇਆ,

ਹੁਨਰ ਸਿਖਾਇਆ

ਕਿੱਟਾਂ ਵੰਡੀਆਂ,

ਕੰਮੀ ਲਾਇਆ।

ਜੇਐਲ ਨਿਊਜ਼ / JL NEWS

ਫਿਰੋਜ਼ਪੁਰ (ਪੰਜਾਬ)   /    09-06-2022

ਮਾਨਯੋਗ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ, ਆਈ.ਏ.ਐਸ, ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ੇ ਦੀ ਮਾੜੀ ਲਤ ਤੋਂ ਬਚਾਉਣ ਅਤੇ ਹੁਨਰਮੰਦ ਕਰਕੇ ਪੈਰਾਂ ਤੇ ਖੜਾ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਸਕਿਲ ਪ੍ਰੋਗਰਾਮ ਚਲਾਇਆ ਗਿਆ ਹੈ। ਇਹ ਪ੍ਰੋਗਰਾਮ 3 ਮਹੀਨੇ ਚਲਾਇਆ ਗਿਆ ਜਿਸ ਵਿੱਚ ਉਮੀਦਵਾਰਾਂ ਨੂੰ ਪਲੰਬਰ ਦਾ ਕੰਮ ਸਿਖਾਉਣ ਉਪਰੰਤ ਰੋਜਗਾਰ/ਸਵੈ-ਰੋਜਗਾਰ ਦੇ ਕਾਬਿਲ ਬਣਾ ਕੇ ਸਾਰਿਆਂ ਨੂੰ ਹੀ ਜ਼ਿਲ੍ਹੇ ਵਿੱਚ ਹੀ “ਪਲੇਸ” ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨੁਮਾਇੰਦਿਆਂ ਵਲੋਂ ਸਿਵਲ ਹਸਪਤਾਲ ਵਿਖੇ ਚੱਲ ਰਹੇ ਓਟ ਸੈਂਟਰ ਵਿੱਚ ਰਜਿਸਟਰ ਨੌਜਵਾਨਾਂ ਨਾਲ ਹਰ ਰੋਜ਼ ਸਵੇਰੇ ਓਟ ਸੈਂਟਰ ਵਿੱਚ ਹੀ ਮੁਲਾਕਾਤ ਕਰਕੇ ਨਸ਼ੇ ਤਿਆਗ ਕੇ ਚੰਗੇ ਪਾਸੇ ਲਗਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਜਿਸ ਤਹਿਤ ਕੁਝ ਨੌਜਵਾਨਾਂ ਵਲੋਂ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਹੁਨਰ ਸਿਖਣ ਦੀ ਇੱਛਾ ਜਤਾਈ ਗਈ। ਇਨ੍ਹਾਂ ਵਿੱਚੋਂ 30 ਨੌਜਵਾਨਾਂ ਦਾ ਇੱਕ ਸਪੈਸ਼ਲ ਸਕਿੱਲ ਕੋਰਸ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਦੀ ਹਦਾਇਤ ਤੇ ਚਾਲੂ ਕੀਤਾ ਗਿਆ। ਕੋਰਸ ਉਪਰੰਤ ਡਿਪਟੀ ਕਮਿਸ਼ਨਰ ਫਿਰੋਜਪੁਰ ਇਨ੍ਹਾਂ ਨੋਜੁਆਨਾਂ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਫਿਰੋਜ਼ਪੁਰ ਵਿਖੇ ਰੂਬਰੁ ਹੋਏ ਅਤੇ ਹਰ ਪ੍ਰਾਰਥੀ ਨੂੰ ਇੱਕ ਸਪੈਸ਼ਲ ਕਿੱਟ ਦਿਤੀ ਗਈ ਤਾਂ ਜੋ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਇੱਕ ਸਾਕਾਰਾਤਮਕ ਕਦਮ ਚੁੱਕ ਸਕਣ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਉਪਰਾਲਾ ਪੂਰੇ ਪੰਜਾਬ ਵਿੱਚੋ ਫਿਰੋਜ਼ਪੁਰ ਜ਼ਿਲ੍ਹੇ ਵਲੋਂ ਹੀ ਪਹਿਲਕਦਮੀ ਕਰਦੇ ਹੋਏ ਚਲਾਇਆ ਗਿਆ ਹੈ।

Related posts

“ਨਗਰ ਕੌਂਸਲ ਕਾਦੀਆਂ ਤੋ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵੱਡੀ ਜਿੱਤ ਲਈ ਹਲਕਾ ਇੰਚਾਰਜ ਗੁਰੂਇਕਬਾਲ ਸਿੰਘ ਮਾਹਲ ਨੂੰ ਬਹੁਤ ਬਹੁਤ ਮੁਬਾਰਕਾਂ”- ਯੂਥ ਪ੍ਰਧਾਨ ਮਨਜਿੰਦਰ ਸਿੰਘ ਸੈਲੋਵਾਲ

JL News

ਕਤਲ ਕੇਸ ਵਿੱਚ 03 ਮੁਲਜ਼ਮ ਗ੍ਰਿਫਤਾਰ।

JL News

“ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਫੈਕਟਰੀ ਮਾਲਕ ਹੋਣ ਜਾਂ ਪ੍ਰਸ਼ਾਸਨਿਕ ਅਧਿਕਾਰੀ”- ਇਕੋਲਾਹਾ

JL News
Download Application