Punjabi

ਘੱਲੂਘਾਰਾ ਹਫਤੇ ਤਹਿਤ ਪੁਲਿਸ ਵੱਲੋਂ ਫਲੈਗ ਮਾਰਚl

 

*ਪੈਰਾ ਮਿਲਟਰੀ ਫੋਰਸ ਅਤੇ ਮੋਹਾਲੀ ਸਿਟੀ ਵਿੱਚ ਤਾਇਨਾਤ ਪੁਲਿਸ ਹੋਈ ਸ਼ਾਮਿਲ*

ਜੇਐਲ ਨਿਊਜ਼ / JL NEWS

ਐਸ ਏ ਐਸ ਨਗਰ(ਪੰਜਾਬ) 05-06-2022

 

ਸ਼੍ਰੀ ਵਿਵੇਕ ਸ਼ੀਲ ਸੋਨੀ , ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਦੀ ਅਗਵਾਈ ਵਿਚ ਅੱਜ ਸ਼ਹਿਰ ਮੁਹਾਲੀ ਵਿੱਚ ਘੱਲੂਘਾਰਾ ਹਫਤੇ ਤਹਿਤ ਅਮਨ ਅਮਾਨ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਪੈਰਾ ਮਿਲਟਰੀ ਫੋਰਸ, ਜਿਲਾ ਪੁਲਿਸ ਦੇ ਅਧਿਕਾਰੀਆਂ ਸਮੇਤ ਮੋਹਾਲੀ ਸਿਟੀ ਦੇ ਥਾਣਿਆਂ ਅਤੇ ਪੁਲਿਸ ਲਾਈਨ ਵਿੱਚ ਤਾਇਨਾਤ ਪੁਲਿਸ ਫੋਰਸ ਨੂੰ ਸ਼ਾਮਲ ਕੀਤਾ ਗਿਆ।

ਇਹ ਫਲੈਗ ਮਾਰਚ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਕਪਤਾਨ ਪੁਲਿਸ (ਸਥਾਨਕ) ਮੋਹਾਲੀ ਦੀ ਅਗਵਾਈ ਵਿੱਚ ਡੀ. ਐਸ.ਪੀ.ਡੀ. , ਡੀ.ਐਸ.ਪੀ. ਸਿਟੀ-1, ਡੀ.ਐਸ.ਪੀ. ਸਿਟੀ-2, ਡੀ.ਐਸ.ਪੀ. ਪੀ.ਬੀ.ਆਈ. ਅਤੇ ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਨਾਲ ਮਿਲ ਕੇ ਫੇਸ- 7 ਮੋਹਾਲੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਫੇਸਾਂ 3-5 ਲਾਇਟ ਪੁਆਇੰਟ, ਵਾਈ ਪੀ ਐਸ ਚੌਂਕ, ਪੀ ਸੀ ਏ ਚੌਂਕ, ਫੇਜ਼ 11 ਵਿਚੋਂ ਦੀ ਹੁੰਦਾ ਹੋਇਆ ਮੋਹਾਲੀ ਸ਼ਹਿਰ ਵਿੱਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਫੇਸ-7 ਮੋਹਾਲੀ ਦੀਆਂ ਮਾਰਕਿਟਾਂ ਵਿੱਚ ਪੈਦਲ ਫਲੈਗ ਮਾਰਚ ਵੀ ਕੀਤਾ ਗਿਆ। ਇਸ ਦੇ ਨਾਲ ਹੀ ਜ਼ੀਰਕਪੁਰ ਪੁਲਿਸ ਨਾਲ ਮਿਲ ਕੇ ਜ਼ੀਰਕਪੁਰ ਵਿਖੇ ਵੀ ਫਲੈਗ ਮਾਰਚ ਕੱਢਿਆ ਗਿਆ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਅਤੇ ਲੋਕਾਂ ਵਿੱਚ ਪੁਲੀਸ ਦਾ ਵਿਸ਼ਵਾਸ ਪੈਦਾ ਕਰਨ ਦੇ ਮੰਤਵ ਨਾਲ ਉਨ੍ਹਾਂ ਵੱਲੋਂ ਅੱਜ ਫਲੈਗ ਮਾਰਚ ਕੀਤਾ ਗਿਆ ਹੈ। ਇਸ ਫਲੈਗ ਮਾਰਚ ਦੌਰਾਨ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਵੀ ਹਿੱਸਾ ਲਿਆ ਗਿਆ। ਇਥੇ ਵੀ ਵਰਨਣਯੋਗ ਹੈ ਕਿ ਇਸ ਫਲੈਗ ਮਾਰਚ ਦੌਰਾਨ ਆਮ ਸ਼ਹਿਰੀ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਉਹ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕਰਨ।

Related posts

ਅੱਜ ਸ਼ਾਮੀ ਪ੍ਰੈਸ ਕਾਨਫਰੰਸ ਕਰਨਗੇ ADGP ਪ੍ਰਮੋਦ ਬਾਨ-

JL News

ਜ਼ਿਲੇ ਦੇ 25,478 ਜ਼ਰੂਰਮੰਦਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦਾ ਲਾਭ ਦਿੱਤਾ ਗਿਆ।

JL News

ਦੇਸ਼ ‘ਚ ਇਨਫੈਕਸ਼ਨ ਦੇ ਦੋ ਹੋਰ ਮਾਮਲੇ ਦਰਜ –

JL News
Download Application