Punjabi

ਆਯੂਸਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀ 5 ਲੱਖ ਰੁਪਏ ਤਕ (ਨਗਦੀ ਰਹਿਤ) ਆਪਣਾ ਇਲਾਜ ਕਰਵਾ ਸਕਦੇ ਹਨ l

ਜੇਐਲ ਨਿਊਜ਼ / JL NEWS 
ਗੁਰਦਾਸਪੁਰ(ਪੰਜਾਬ)  /   04-06-2022
ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਾਰੇ ਯੋਗ ਲਾਭਪਾਤਰੀ ਜਲਦ ਤੋ ਜਲਦ ਆਪਣਾ ਈ-ਕਾਰਡ ਬਣਾੳਣ, ਈ-ਕਾਰਡ ਬਣਾਉਣ ਲਈ ਆਧਾਰ ਕਾਰਡ ( ਕੇ ਵਾਈ ਸੀ. ਲਈਜਰੂਰੀ), ਪਰਿਵਾਰ ਪਹਿਚਾਣ ਦਸਤਾਵੇਜ਼, ਰਾਸ਼ਨ ਕਾਰਡ ਨਹੀਂ ਤਾਂ ਪਰਿਵਾਰ ਘੋਸ਼ਣਾ ਫਾਰਮ ਜੋ ਕਿ ਸਰਪੰਚ ਜਾਂ ਮਿੳਂੂਸਪਲ ਕੌਸਲਰ ਵੱਲੋ ਦਸਤਖਤ ਅਤੇ ਮੇਹਰ ਲੱਗਿਆ ਹੋਵੇ ( ਇਹ ਫਾਰਮ ਵੈਬਸਾਈਟ www.sha.punjab.gov.in ਤੇ ਉਪਲਬੱਧ ਹੈ। ਉਸਾਰੀ ਮਜ਼ਦੂਰ ਦਾ ਰਜਿਸਟਰੇਸ਼ਨ ਕਾਰਡ ਜੇਕਰ ਇਸ ਵਿਚ ਪਰਿਵਾਰ ਦੀ ਜਾਣਕਾਰੀ ਦਰਜ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਯੋਗਤਾ ਦੀ ਜਾਂਚ ਲਈ ਵੈਬਸਾਈਟ www.sha.punjab.gov.in ਤੇ ਜਾਓ। ਪੰਜੀਕ੍ਰਿਤ , ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ, ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ( 24 ਘੰਟੇ) ਹੋਣ ਤੇ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ-ਰਹਿਤ ਸਿਹਤ ਬੀਮੇ ਦੀ ਸਹੂਲਤ ਹੈ । ਪੰਜਾਬ ਵਿਚ 13000 ਤੋ ਵੱਧ ਕਾਮਨ ਸਰਵਿਸ ਸੈਂਟਰ (csc)) ਅਤੇ 516 ਸੇਵਾ ਕੇਂਦਰਾਂ ਵਿਖੇ ਈ ਕਾਰਡ ਬਣਾਏ ਜਾਂਦੇ ਹਨ। ਇਨਾਂ ਦੀ ਸੂਚੀ ਵੈੱਬਸਾਈਟ www.sha.punjab.gov.in ਤੇ ਦੇਖੀ ਜਾ ਸਕਦੀ ਹੈ। ੲਈ-ਕਾਰਡ ਬਣਾਉਣ ਦੀ ਫੀਸ 30 ਰੁਪਏ ਪ੍ਰਤੀਕਾਰਡ ਹੈ। ਜੇਕਰ ਕੋਈ ਜਿਆਦਾ ਫੀਸ ਦੀ ਮੰਗ ਕਰਦਾ ਹੈ ਤਾਂ ਟੋਲ ਫਰੀ ਨੰਬਰ 104 ਤੇ ਕਾਲ ਕਰ ਸਕਦੇ ਕੀਤੀ ਜਾ ਸਕਦੀ ਹੈ।

Related posts

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਗਿਆ

JL News

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਪੂਰੀ ਦਿੜ੍ਹਤਾ ਨਾਲ ਹਿੱਸਾ ਲੈਂਦਿਆਂ ਵੱਖ-ਵੱਖ ਸਥਾਨ ਕੀਤੇ ਹਾਸਲ

JL News

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਪਿੰਡ ਮੰਡਿਆਲਾ ਕਲਾਂ ਵਿਖੇ ਬੀਬੀਆਂ-ਭੈਣਾਂ ਨਾਲ ਅਹਿਮ ਮੀਟਿੰਗ-

JL News
Download Application