ਜੇਐਲ ਨਿਊਜ਼ / JL NEWS
ਅੰਮ੍ਰਿਤਸਰ(ਪੰਜਾਬ) / 31-03-2026
(ਰਿਪੋਰਟ – ਮਨਜੀਤ ਸਿੰਘ )
ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਸੰਪ੍ਦਾਈ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਕਟਰਾ ਕਰਮ ਸਿੰਘ, ਗਲੀ ਸਤੋਵਾਲੀ ਅੰਮ੍ਰਿਤਸਰ ਵਿਖੇ 30 ਮਾਰਚ ਦਿਨ ਸੋਮਵਾਰ ਨੂੰ ਸੰਤ ਅਮਨਦੀਪ ਸਿੰਘ ਜੀ ਦੀ ਦੇਖਰੇਖ ਹੇਠ ਵਰਲਡ ਸਿੱਖ ਚੈਂਬਰ ਆਫ ਕਮਰਸ ਵੱਲੋਂ ਸਰਦਾਰ ਰਜਿੰਦਰ ਸਿੰਘ ਮਰਵਾਹਾ ਜੀ ਦੇ ਸੰਯੋਗ ਨਾਲ ਲਗਾਇਆ ਗਿਆ ਅੱਖਾਂ ਦਾ ਅਤੇ ਚਮੜੀ ਰੋਗਾਂ ਦਾ ਫਰੀ ਮੈਡੀਕਲ ਚੈਕਅਪ ਕੈਂਪ ।
ਜਿਸ ਵਿੱਚ ਡਾਕਟਰ ਸ਼ਕੀਲ ਸਿੰਘ ਵੱਲੋਂ ਅੱਖਾਂ ਦੇ ਫਰੀ ਆਪਰੇਸ਼ਨ ਕੀਤੇ ਜਾਣਗੇ ਅਤੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਅਮਰਜੀਤ ਸਿੰਘ ਜੀ ਵੱਲੋਂ ਚਮੜੀ ਰੋਗਾਂ ਦੇ ਇਲਾਜ ਵੀ ਕੀਤੇ ਗਏ। ਇਸ ਕੈਂਪ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਕੈਂਪ ਦਾ ਲਾਭ ਉਠਾਇਆ। 50 ਤੋਂ ਵੱਧ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਕੀਤੇ ਗਏ। ਆਏ ਹੋਏ ਮਰੀਜ਼ਾਂ ਵਾਸਤੇ ਸੰਤ ਅਮਨਦੀਪ ਸਿੰਘ ਜੀ ਵੱਲੋਂ ਲੰਗਰ ਭੰਡਾਰੇ ਤਿਆਰ ਕੀਤੇ ਗਏ ਅਤੇ ਸੰਗਤਾਂ ਵਿੱਚ ਅਤੁੱਟ ਵਰਤਾਏ ਗਏ। ਇਸ ਮੌਕੇ ਅਮਰਜੀਤ ਸਿੰਘ ਜੀ ਨਾਰੰਗ ਚਾਟਡ ਅਕਾਊਂਟੈਂਟ,ਬੋਬੀ ਬਾਦਸ਼ਾਹ ਜੀ, ਜਜਬੀਰ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ, ਵਿਸ਼ਾਲ ਸਿੰਘ ਜੀ ਕਥਾ ਵਾਚਕ ਹੋਰ ਨਾਮਵਾਰ ਸ਼ਖਸ਼ੀਅਤਾਂ ਹਾਜ਼ਰ ਸਨ।
