Last 24 Hour Punjab Punjabi

ਮੂਸੇਵਾਲਾ ਦੇ ਗੀਤ ‘SYL’ ‘ਤੇ ਮੁੱਕੇਬਾਜ਼ ਵਜਿੰਦਰ ਸਿੰਘ ਦੀ ਪ੍ਰਤੀਕਿਰਿਆ,ਪੜੋ ਕੀ ਕਿਹਾ।

‘ਪੱਗ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਨਾ ਦੇਖੋ’- ਵਜਿੰਦਰ ਸਿੰਘ

 

ਜੇਐਲ ਨਿਊਜ਼/ JL NEWS

ਪੰਜਾਬ/ 24-06-2022

ਬੀਤੀ ਸ਼ਾਮ ਗਾਇਕ ਸਿੱਧੂ ਮੂਸੇਵਾਲਾ ਦਾ ‘SYL’ ਗੀਤ ਰਿਲੀਜ਼ ਹੋਇਆ ਸੀ। SYL ਗੀਤ ਦੇ ਬੋਲ  ‘ਉਹ ਕਲਮ ਨੀ ਰੁਕਣੀ, ਨਿਤ ਨਵਾਂ ਹੁਣ ਗਾਣਾ ਆਊ… ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ, ਫੇਰ ਪੁੱਤ ਬੇਗਾਨੇ ਨਹਿਰਾਂ ‘ਚ ਡੇਗਾ ਲਾ ਹੀ ਹਿੰਦੇ… ਓਨ੍ਹਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦੇਂਦੇ’। ਗੀਤ ਨੂੰ ਮਿੰਟਾਂ ‘ਚ ਹੀ ਮਿਲੀਅਨ ਵਿਊਜ਼ ਮਿਲ ਗਏ। ਗੀਤ ‘ਤੇ ਲੱਖ ਤੋਂ ਉਪਰ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।

ਦੱਸ ਦਈਏ ਕਿ ਮੁੱਕੇਬਾਜ਼ ਵਜਿੰਦਰ ਸਿੰਘ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ‘SYL’ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾਈ , ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੂਸੇਵਾਲਾ ਦੇ SYL ਗੀਤ ਦੀ ਲਾਈਨ “ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿਆਂਗੇ” ਵਾਲੀ ਲਾਈਨ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ ਕਿ ਪਾਣੀ ਕਿਸ ਨੂੰ ਨਹੀਂ ਦੇਣਾ ਹੈ? ਹਰਿਆਣਾ ਨੂੰ? ਇਸ ਲਾਈਨ ਨੂੰ ਸਮਝਣ ਲਈ ਸਾਨੂੰ ਸਾਡਾ ਪਿਛੋਕੜ ਅਤੇ ਹਰਿਆਣਾ ਦੇ ਦਿਓ, ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ‘ਚ ਹੀ ਪਰਿਵਾਰ ਇਕ ਕਰਨ ਨੂੰ ਕਹਿ ਰਹੇ ਹਨ ਤੇ ਇਸ ਦੀ ਅਗਲੀ ਲਾਈਨ ‘ਚ ਉਸ ਨੇ ਅੰਗਰੇਜ਼ੀ ਸ਼ਬਦ ‘Sovereignty’ ਦੀ ਵਰਤੋਂ ਕੀਤੀ ਹੈ। ਯਾਨੀ ਕਿ ਸਾਡਾ ਪਰਿਵਾਰ (ਸੂਬਾ) ਇਕ ਕਰ ਦਿਓ ਤੇ ਪ੍ਰਭੂਸੱਤਾ ਦੇ ਦਿਓ। ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ‘ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ, ਟੋਪੀ ਵਾਲਿਆਂ’। ਸਮਝਣ ਦੀ ਲੋੜ ਹੈ। ਪੱਗ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਨਾ ਦੇਖੋ। ਹਰਿਆਣਾ, ਰਾਜਸਥਾਨ ਵਿਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਤੇ ਇਹ ਟੋਪੀ ਵਾਲੇ ਨੇਤਾ ਹਨ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਹਨ।

Related posts

ओजस्‍वी अभियान के तहत सॉयबर सुरक्षा और जागरूकता विषय पर कार्यशाला का आयोजन।

JL News

अत्यन्त प्राचीन है श्री राधाकृष्‍ण को झूला झुलाने की परम्परा ।

JL News

आयोजित होने वाली ब्राह्मण महापंचायत को सफल बनाने के लिए गांवो का किया दौरा

JL News
Download Application