Punjab Punjabi

ਕੱਲ੍ਹ 17 ਸਤੰਬਰ ਨੂੰ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ-

ਜੇਐਲ ਨਿਊਜ਼ / JL NEWS 

ਬਟਾਲਾ(ਪੰਜਾਬ)     /   16-09-2022
‘ਖੇਡਾਂ ਵਤਨ ਪੰਜਾਬ ਦੀਆਂ ’ ਕੱਲ੍ਹ 17 ਸਤੰਬਰ ਨੂੰ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ ਜੋ 19 ਸਤੰਬਰ ਤਕ ਕਰਵਾਏ ਜਾਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ, ਅੰਡਰ 41-50 ਅਤੇ 50 ਸਾਲ ਤੋਂ ਵੱੱਧ ਉਮਰ ਵਾਲਿਆਂ ਦੇ ਵਿਚਕਾਰ ਹੋਣਗੇ।
ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਲਾਰੇਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 18 ਤੇ 19 ਸਤੰਬਰ ਨੂੰ ਰੋਲਰ ਸਕੇਟਿੰਗ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ। ਇਸ ਤੋਂ ਇਲਾਵਾ ਫਿਟਨੈੱਸ ਸਟੂਡੀਓ ਜਿੰਮ ਹਰਚੋਵਾਲ ਵਿਖੇ 18 ਤੇ 19 ਸਤੰਬਰ ਨੂੰ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ। ਇਸੇ ਤਰਾਂ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਵਿਖੇ 19 ਤੋ 22 ਸਤੰਬਰ ਨੂੰ ਫੁੱਟਬਾਲ ਦੇ ਮੁਕਾਬਲੇ ਅੰਡਰ ਸਾਲ 14, 17, 21 ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ।

Related posts

ਮੂਸੇਵਾਲਾ ਦੇ ਕਾਤਲਾਂ ਦਾ ਕੇਸ ਨਹੀਂ ਲੜੇਗਾ ਕੋਈ ਵੀ ਵਕੀਲ, ਬਾਰ ਐਸੋਸੀਏਸ਼ਨ ਦਾ ਵੱਡਾ ਫੈਸਲਾ l

JL News

ਵੱਖ-ਵੱਖ ਸਰਹੱਦੀ ਪਿੰਡਾਂ ਵਿਚ ਨਿਰਵਿਘਨ ਜਾ ਰਹੀ ਮੈਡੀਕਲ ਵੈਨ ਨਾਲ ਲੋਕਾਂ ਨੂੰ ਸਿਹਤ ਪੱਖੋ ਮਿਲੀ ਵੱਡੀ ਰਾਹਤ।  

JL News

ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ ‘ਚ ਜਖਮੀਂ ਇਕ ਨੌਜਵਾਨ ਦੀ ਮੌਤ l

JL News
Download Application