Punjab Punjabi

ਪੈਨਸ਼ਨ ਸਕੀਮਾਂ ਸੰਬੰਧੀ ਲਗ ਰਹੇ ਕੈਂਪਾਂ ਦਾ ਲਾਭ ਜਰੂਰ ਉਠਾਓ-ਸੁਹਿੰਦਰ ਕੌਰ 

ਜੇਐਲ ਨਿਊਜ਼/JL NEWS 

ਜੰਡਿਆਲਾ ਗੁਰੂ(ਅੰਮ੍ਰਿਤਸਰ) / 19-09-2022

 

ਮੁੱਖ ਮੰਤਰੀ ਸ ਹਰਭਜਨ ਸਿੰਘ ਮਾਨ ਦੀ ਇੱਛਾ ਅਨੁਸਾਰ ਪੈਨਸ਼ਨ ਸਕੀਮਾਂ ਦੇ ਲਾਭਪਾਤਰਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਸਕੀਮਾਂ ਦਾ ਲਾਭ ਦੇਣ ਲਈ ਹਲਕਾ ਜੰਡਿਆਲਾ ਗੁਰੂ ਵਿਖੇ ਹਰ ਹਫਤੇ ਪੈਨਸ਼ਨ ਸੁਵਿਧਾ ਕੈਂਪ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾ ਰਹੇ ਹਨ ਅਤੇ ਲੋਕ ਇੰਨਾਂ ਕੈਂਪਾਂ ਦਾ ਲਾਭ ਉਠਾ ਕੇ ਆਪਣੇ ਕੰਮ ਕਰਵਾਉਣ। ਇਨ੍ਹਾਂ ਕੈਂਪਾਂ ਵਿਚ ਸਬੰਧਤ ਅਧਿਕਾਰੀ ਲੋੜਵੰਦਾਂ ਤੋਂ ਫਾਰਮ ਆਦਿ ਭਰਵਾ ਕੇ ਅਗਲੇਰੀ ਕਾਰਵਾਈ ਕਰਦੇ ਹਨ। ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਦੇ ਧਰਮ ਪਤਨੀ ਬੀਬਾ ਸੁਹਿੰਦਰ ਕੌਰ ੇ ਪਿੰਡ ਸੈਦੁਕੇ ਵਿਖੇ ਲਗਾਏ ਕੈਂਪ ਮੌਕੇ ਸੰਬੋਧਨ ਕਰਦੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਨਿਆਸਰਿਤ ਪੈਨਸਨ, ਆਸ਼ਰਿਤ ਬੱਚਿਆਂ ਲਈ ਪੈਨਸ਼ਨ ਅਤੇ ਦਿਵਿਆਂਗਜ਼ਨਾਂ ਲਈ ਪੈਨਸ਼ਨ ਸਕੀਮ ਦਾ ਯੋਗ ਲਾਭਪਾਤਰਾਂ ਨੂੰ ਲਾਭ ਦੇਣ ਲਈ ਮੌਕੇ ਤੇ ਹੀ ਫਾਰਮ ਭਰਵਾਏ ਜਾਂਦੇ ਹਨ ਅਤੇ ਕਈ ਲੋਕਾਂ ਦੇ ਕੰਮ ਮੌਕੇ ਉਤੇ ਵੀ ਹੋ ਜਾਂਦੇ ਹਨ।

ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਇਸ ਦਾ ਲਾਹਾ ਲਿਆ ਜਾਵੇ ਤਾਂ ਜੋ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਇਹ ਸੁਵਿਧਾ ਕੈਂਪ ਸਫਲਤਾ ਪੂਰਬ ਚਲਦੇ ਰਹਿਣ। ਇਸ ਮੌਕੇ ਸੁਨੈਨਾ ਰੰਧਾਵਾ ਪ੍ਧਾਨ ਮਹਿਲਾ ਵਿੰਗ ਜੰਡਿਆਲਾ ਗੁਰੂ ਅਤੇ ਬਲਜੀਤ ਸਿੰਘ ਸਮੇਤ ਹੋਰ ਵਿਅਕਤੀ ਹਾਜ਼ਰ ਸਨ।

Related posts

ਨਿਕਾਸ ਖੀਚੜ ਨੇ ਐਸਡੀਐਮ ਫਾਜਿ਼ਲਕਾ ਦਾ ਸੰਭਾਲਿਆ ਅਹੁਦਾ-

JL News

ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ l

JL News

ਮੁੱਖ ਮੰਤਰੀ ਨੇ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਰੱਖਿਆ ਨੀਂਹ ਪੱਥਰ, ਆਖੀਆ ਇਹ ਗੱਲਾਂ l

JL News
Download Application