Last 24 Hour Punjab Punjabi

ਪੁਲਿਸ ਨੇ ਬੰਦ ਘਰਾਂ ‘ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਵੱਡੀ ਮਾਤਰਾ ‘ਚ ਚੋਰੀ ਦਾ ਸਾਮਾਨ ਕੀਤਾ ਬਰਾਮਦ

ਜੇਐਲ ਨਿਊਜ਼ / JL NEWS

ਐਸ.ਏ.ਐਸ.ਨਗਰ(ਪੰਜਾਬ)/27-10-2022

ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਵਿਵੇਕਸ਼ੀਲ ਸੋਨੀ ਆਈ.ਪੀ.ਐੱਸ ਜਿਲ੍ਹਾ ਐੱਸ.ਏ.ਐੱਸ.ਨਗਰ ਦੇ ਅਦੇਸ਼ਾਂ ਅਨੁਸਾਰ, ਕਪਤਾਨ ਪੁਲਿਸ, ਸ਼ਹਿਰੀ, ਸ਼੍ਰੀ ਅਕਾਸ਼ਦੀਪ ਸਿੰਘ ਔਲਖ, ਉੱਪ ਕਪਤਾਨ ਪੁਲਿਸ ਸ਼ਹਿਰੀ-1, ਸ਼੍ਰੀ ਹਰਿੰਦਰ ਸਿੰਘ ਮਾਨ, ਇੰਸਪੈਕਟਰ ਨਵੀਨਪਾਲ ਸਿੰਘ ਮੁੱਖ ਅਫਸਰ ਥਾਣਾ ਮਟੌਰ, ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਏਅਰਪੋਰਟ ਅਤੇ ਹੌਲਦਾਰ ਲਖਵਿੰਦਰ ਸਿੰਘ ਥਾਣਾ ਮਟੌਰ ਟੀਮ ਬਣਾ ਕੇ ਮੁਕੱਦਮਾ ਨੰਬਰ 91 ਮਿਤੀ 20-08-2022 ਅ/ਧ 457, 380 ਹਿੰ:ਦੰ: ਥਾਣਾ ਮਟੌਰ ਦੀ ਚੋਰੀ ਸਬੰਧੀ ਤਫਤੀਸ਼ ਸ਼ੁਰੂ ਕੀਤੀ ਗਈ। ਜੋ ਟੈਕਨੀਕਲੀ ਇੰਨਪੁਟਸ, ਸੀ.ਸੀ.ਟੀ.ਵੀ ਕੈਮਰੇ ਦੀ ਫੂਟੇਜ ਤੋਂ ਦੋਸ਼ੀਆਂ ਦੀ ਸ਼ਨਾਖਤ ਕੀਤੀ ਅਤੇ ਹਿਉਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ। ਜੋ 03 ਬੰਦ ਘਰਾਂ ਦੀਆਂ ਚੋਰੀਆਂ ਅਤੇ ਇੱਕ ਨਾ ਕਾਮਯਾਬ ਕੋਸ਼ਿਸ਼ ਨੂੰ ਟਰੇਸ ਕੀਤਾ ਅਤੇ ਚੋਰੀ ਹੋਇਆ ਸਮਾਨ ਬ੍ਰਾਮਦ ਕਰਵਾਇਆ।

*ਦੋਸ਼ੀ (ਚੋਰੀਆਂ ਕਰਨ ਵਾਲੇ)*

1. ਸ਼ਿਆਮ ਮੰਡਲ ਪੁੱਤਰ ਕਿਸ਼ਨ ਮੰਡਲ ਪਿੰਡ ਤੇ ਡਾਕ ਧੋਈ, ਥਾਣਾ ਸਦਰ ਦਰਬੰਗਾ, ਜਿਲ੍ਹਾ ਦਰਬੰਗਾ, ਬਿਹਾਰ, ਹਾਲ ਵਾਸੀ ਮਕਾਨ ਨੰਬਰ-102, ਆਜਾਦ ਨਗਰ, ਬਲੌਂਗੀ, ਜਿਲ਼੍ਹਾ ਐੱਸ.ਏ.ਐੱਸ ਨਗਰ।

2. ਅਮਿਤ ਕੁਮਾਰ ਦੂਬੇ ਪੁੱਤਰ ਰਾਜਵਿੰਦਰ ਦੂਬੇ ਵਾਸੀ ਪਿੰਡ ਹਰਪੁਰ ਠੇਂਗਰਾਹੀ, ਥਾਣਾ ਮੁਹੰਮਦਪੁਰ, ਜਿਲ੍ਹਾ ਗੋਪਾਲਗੰਜ, ਬਿਹਾਰ ਹਾਲ ਵਾਸੀ ਮਕਾਨ ਨੰ:102, ਆਜਾਦ ਨਗਰ, ਬਲੌਂਗੀ, ਜਿਲ਼੍ਹਾ ਐੱਸ.ਏ.ਐੱਸ ਨਗਰ।

*ਦੋਸ਼ੀ (ਚੋਰੀ ਦਾ ਸਮਾਨ ਖਰੀਦਣ ਵਾਲੇ)*

1. ਸੰਤੋਸ਼ ਕੁਮਾਰ ਪੁੱਤਰ ਜੋਗਿੰਦਰ ਸ਼ਾਹ ਵਾਸੀ ਮੁਹੱਲਾ ਸੁੰਦਰਨਗਰ, ਬਾਪੂ ਚੌਂਕ, ਨੇੜੇ ਖੜਗਾ ਮੰਦਿਰ, ਦਰਬੰਗਾ, ਬਿਹਾਰ।

2. ਲੱਲਨ ਪ੍ਰਸ਼ਾਦ ਪੁੱਤਰ ਸ਼ਿਵ ਸ਼ੰਕਰ ਸ਼ਾਹ ਵਾਸੀ ਮੁਹੱਲਾ ਸੁੰਦਰਨਗਰ, ਬਾਪੂ ਚੌਂਕ, ਨੇੜੇ ਖੜਗਾ ਮੰਦਿਰ, ਦਰਬੰਗਾ, ਬਿਹਾਰ।

3. ਅਜੈ ਮਾਹੀਂਪਾਲ ਪੁੱਤਰ ਸੱਤਨਰਾਇਣ ਮਹੀਂਪਾਲ ਵਾਸੀ ਰਾਜਕੁਮਾਰ ਗੰਜ, ਜਿਲ੍ਹਾ ਦਰਬੰਗਾ, ਬਿਹਾਰ।

*ਤਰੀਕਾ ਵਾਰਦਾਤ:-*

ਜੋ ਦੋਸ਼ੀ ਦਿਨ ਸਮੇਂ ਮੁਹਾਲੀ ਦੇ ਏਰੀਆ ਵਿੱਚ ਘੁੰਮਦੇ ਹੋਏ ਬੰਦ ਪਏ ਘਰ ਜਿੰਨਾ ਪਰ ਸੀ.ਸੀ.ਟੀ.ਵੀ ਕੈਮਰਾ ਨਹੀਂ ਹੁੰਦਾ ਸੀ, ਦੀ ਰੈਕੀ ਕਰਦੇ ਸੀ ਅਤੇ ਰਾਤ ਸਮੇਂ ਬੰਦ ਪਏ ਘਰਾਂ ਨੂੰ ਟਾਰਗੇਟ ਕਰਦੇ ਸੀ ਅਤੇ ਚੋਰੀ ਨੂੰ ਅੰਜਾਮ ਦਿੰਦੇ ਸੀ। ਤਿੰਨ
ਚਾਰ ਵਾਰਦਾਤਾਂ ਕਰਨ ਤੋਂ ਬਾਅਦ ਦੋਸ਼ੀ ਆਪਣੇ ਸਟੇਟ ਬਿਹਾਰ ਵਾਪਿਸ ਚਲੇ ਜਾਂਦੇ ਸਨ ਤਾਂ ਜੋ ਟਰੇਸ ਨਾ ਹੋ ਸਕਣ।

Related posts

व्याख्यानमाला का आयोजन , पर्यावरण संरक्षण पर दिया जोर –

JL News

ਸਾਬਕਾ ਡਿਪਟੀ ਸੀਐੱਮ ਨੂੰ ਗੈਂਗਸਟਰਾਂ ਵੱਲੋ ਮਿਲੀ ਧਮਕੀ ।

JL News

सनराइज कान्वेंट इंटरनेशनल स्कूल में बच्चों के द्वारा लोक आस्था का महापर्व छठ पूजा का सांस्कृतिक आयोजन किया गया

JL News
Download Application