Last 24 Hour Punjab Punjabi

ਅੰਮ੍ਰਿਤਸਰ ’ਚ ਦਿਨ-ਦਿਹਾੜੇ ਕੱਪੜਾ ਵਪਾਰੀ ’ਤੇ ਹਮਲਾ; ਨਕਾਬਪੋਸ਼ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 12-04-2026

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਵਿੱਚ ਦਿਨ-ਦਿਹਾੜੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕੱਪੜਾ ਵਪਾਰੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ।

ਪੀੜਤ, ਜੋ ਕਿ ਮਦਨ ਕਲੋਥ ਹਾਊਸ ਦਾ ਮਾਲਕ ਹੈ, ਦੇ ਮੁਤਾਬਕ ਘਟਨਾ ਸਵੇਰੇ ਕਰੀਬ 12:30 ਵਜੇ ਵਾਪਰੀ। ਚਾਰ ਨੌਜਵਾਨ ਮੂੰਹ ਢੱਕ ਕੇ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਫਿਰ ਗਾਹਕ ਬਣ ਕੇ ਅੰਦਰ ਦਾਖ਼ਲ ਹੋਏ। ਜਿਵੇਂ ਹੀ ਦੁਕਾਨ ਵਿੱਚੋਂ ਗਾਹਕ ਬਾਹਰ ਨਿਕਲੇ, ਉਨ੍ਹਾਂ ਨੇ ਅਚਾਨਕ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੁਕਾਨਦਾਰ ਦੇ ਸਿਰ ਅਤੇ ਹੱਥਾਂ ‘ਤੇ ਗੰਭੀਰ ਚੋਟਾਂ ਲੱਗੀਆਂ।

ਪੀੜਤ ਨੇ ਦਾਅਵਾ ਕੀਤਾ ਕਿ ਹਮਲਾਵਰ ਗੱਲੇ ਵਿੱਚੋਂ ਕਰੀਬ 10,000 ਰੁਪਏ ਲੈ ਕੇ ਫਰਾਰ ਹੋ ਗਏ, ਪਰ ਪੁਲਿਸ ਅਨੁਸਾਰ ਉਨ੍ਹਾਂ ਕੋਲ ਲੁੱਟ ਸੰਬੰਧੀ ਕੋਈ ਪੁਸ਼ਟੀ ਨਹੀਂ ਹੋਈ। ਪੁਲਿਸ ਨੇ ਕਿਹਾ ਕਿ ਦਰਖਾਸਤ ਵਿੱਚ ਸਿਰਫ਼ ਹਮਲੇ ਦੀ ਗੱਲ ਦਰਜ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੁਕਾਨਦਾਰ ਨੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਇਹ ਕਾਰੋਬਾਰ ਕਰ ਰਹੇ ਹਨ ਅਤੇ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

Related posts

प्रधानाचार्य बानी श्री के नेतृत्व में स्कूल में एनिमल योगा का सफल आयोजन, विशेष अतिथि एकता डांग।

JL News

ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਐਡਵੋਕੇਟ ਅਮਰਿੰਦਰ ਸਿੰਘ ਰੰਧਾਵਾ ਹਲਕਾ ਪ੍ਰਧਾਨ ਖੰਨਾ (ਯੂਥ ਵਿੰਗ) ਅਤੇ ਡਾਕਟਰ ਗੁਰਵਿੰਦਰ ਸਿੰਘ ਦਿਉਲ ਜ਼ਿਲ੍ਹਾ ਜੁਆਇੰਟ ਸਕੱਤਰ (ਯੂਥ ਵਿੰਗ) ਵੱਲੋਂ ਘਰ-ਘਰ ਸੱਦਾ ਮੁਹਿੰਮ-

JL News

वीर एकलव्य एजुकेशन समिति बीरमपुर भदोही के सौजन्य से विशाल तिरंगा यात्रा सुचार रूप से संपन्न हुआ।

JL News
Download Application