Last 24 Hour Punjab Punjabi

ਪਾਇਲ ‘ਚ ਖੁਸ਼ੀ ਦੀ ਲਹਿਰ – ਇੰਜੀ. ਗਿਆਸਪੁਰਾ ਨੂੰ ਟਿਕਟ ਮਿਲਣ ‘ਤੇ ਸ਼ਹਿਰ ‘ਚ ਵੰਡੇ ਲੱਡੂ, ਕੇਜਰੀਵਾਲ ਤੇ ਮਾਨ ਦਾ ਕੀਤਾ ਧੰਨਵਾਦ –

ਜੇਐਲ ਨਿਊਜ਼ / JL NEWS 

ਪਾਇਲ/ਖੰਨਾ(ਪੰਜਾਬ) / 02-11-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਆਮ ਆਦਮੀ ਪਾਰਟੀ ਵੱਲੋਂ ਹਲਕਾ ਪਾਇਲ ਤੋਂ *ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਜੀ* ਨੂੰ ਉਮੀਦਵਾਰ ਐਲਾਨੇ ਜਾਣ ਦੀ ਖੁਸ਼ੀ ਵਿੱਚ ਪਾਇਲ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।

ਇਸ ਖੁਸ਼ੀ ਦੇ ਮੌਕੇ ਤੇ ਪਾਇਲ ਸ਼ਹਿਰ ਵਾਸੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ *ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ* ਅਤੇ ਪੰਜਾਬ ਦੇ *ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ* ਦਾ ਦਿਲੋਂ ਧੰਨਵਾਦ ਕੀਤਾ।

ਸ਼ਹਿਰ ਵਾਸੀਆਂ ਨੇ ਕਿਹਾ ਕਿ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਜੀ ਇੱਕ ਮਿਹਨਤੀ, ਇਮਾਨਦਾਰ ਅਤੇ ਜਮੀਨ ਨਾਲ ਜੁੜੇ ਹੋਏ ਆਗੂ ਹਨ ਅਤੇ ਉਹਨਾਂ ਦੇ ਉਮੀਦਵਾਰ ਬਣਨ ਨਾਲ ਹਲਕਾ ਪਾਇਲ ਵਿੱਚ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।

ਸਮੂਹ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ *ਹਲਕਾ ਪਾਇਲ ਵਿੱਚ ਖੁਸ਼ੀ ਦੀ ਲਹਿਰ ਹੈ ਤੇ 2027 ਵਿੱਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।*

ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।

Related posts

ਜਸਟਿਨ ਬੀਬਰ ਦਾ ਚਿਹਰਾ ਹੋਇਆ ਅਧਰੰਗੀ, ਵੀਡਿਓ ਰਾਹੀਂ ਦਿੱਤੀ ਜਾਣਕਾਰੀ !

JL News

महाक्विज से जन-जन तक पहुंचेंगी सरकारी योजनाएं: वीरेंद्र कंवर

JL News

जल संसाधन मंत्री सिलावट ने अनुकंपा नियुक्ति पत्र किए वितरित

JL News
Download Application