Last 24 Hour Punjab Punjabi

ਖੰਨਾ ‘ਚ ਬੰਦੀ ਛੋੜ ਦਿਵਸ ਨੂੰ ਸਮਰਪਿਤ ਚੌਥੇ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ, ਗੁਰਕੀਰਤ ਕੋਟਲੀ ਨੇ ਕੀਤੀ ਸ਼ਿਰਕਤ – ਖਿਡਾਰੀਆਂ ਨੇ ਦਿਖਾਏ ਜੌਹਰ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 02-11-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਖੰਨਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਭੱਟੀਆਂ (ਖੰਨਾ) ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਰਵਾਏ ਗਏ *ਚੌਥੇ ਨੈਸ਼ਨਲ ਗੱਤਕਾ ਮੁਕਾਬਲੇ* ਵਿੱਚ *ਸ: ਗੁਰਕੀਰਤ ਸਿੰਘ ਕੋਟਲੀ ਸਾਬਕਾ ਕੈਬਨਿਟ ਮੰਤਰੀ ਪੰਜਾਬ* ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਗੱਤਕਾ ਖਿਡਾਰੀਆਂ ਵੱਲੋਂ ਦਿਖਾਏ ਗਏ ਸ਼ਾਨਦਾਰ ਜੌਹਰ ਅਤੇ ਸੂਰਬੀਰਤਾ ਨੇ ਸਿੱਖ ਕੌਮ ਦੀ ਬਹਾਦਰੀ, ਨਿਡਰਤਾ ਅਤੇ ਸ਼ਾਨਦਾਰ ਯੋਧਾ ਪਰੰਪਰਾ ਦਾ ਬਾਖੂਬੀ ਪ੍ਰਗਟਾਵਾ ਕੀਤਾ।

ਇਸ ਮੌਕੇ ਗੁਰਕੀਰਤ ਸਿੰਘ ਕੋਟਲੀ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਗੱਤਕਾ ਸਾਡੀ ਵਿਰਾਸਤ ਹੈ, ਇਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ। ਉਹਨਾਂ ਵੱਲੋਂ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦਾ ਇਸ ਸ਼ਾਨਦਾਰ ਉਪਰਾਲੇ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Related posts

अलीराजपुर पुलिस की अवैध शराब के विरूद्ध प्रभावी कार्यवाही-

JL News

हार्दिक पटेल बीजेपी में हुए शामिल।

JL News

ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮੌਕੇ RSP ਵੱਲੋਂ ‘ਕਾਰਪੋਰੇਟ ਵਿਰੋਧੀ ਦਿਵਸ’ ਮਨਾਇਆ-

JL News
Download Application