Last 24 Hour Punjab Punjabi

ਖੰਨਾ ਵਿੱਚ ਬਿਨਾਂ HSRP ਅਤੇ ਲਾਇਸੈਂਸ ਵਾਲੇ ਘੁੰਮ ਰਹੇ ਵਾਹਨਾਂ ਖ਼ਿਲਾਫ਼ ਹੋਣੀ ਚਾਹੀਦੀ ਕਾਰਵਾਈ,ਧਿਆਨ ਦੇਣ ਦੀ ਜ਼ਰੂਰਤ –

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 06-10-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਖੰਨਾ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ। ਦੇਖਣ ‘ਚ ਆਇਆ ਹੈ ਕਿ ਸ਼ਹਿਰ ‘ਚ ਕੁਝ ਆਟੋ ਰਿਕਸ਼ਾ ਚਾਲਕ ਅਤੇ ਮੋਟਰਸਾਈਕਲ ਚਾਲਕ ਬਿਨਾਂ ਲਾਇਸੈਂਸ ਅਤੇ ਬਿਨਾਂ ਹਾਈ ਸਿਕਉਰਟੀ ਰਜਿਸਟ੍ਰੇਸ਼ਨ ਪਲੇਟ (HSRP) ਤੋਂ ਵਾਹਨ ਚਲਾ ਰਹੇ ਹਨ। ਕਈ ਵਾਹਨਾਂ ‘ਤੇ ਸਰਕਾਰ ਵੱਲੋਂ ਲਾਜ਼ਮੀ ਕੀਤੀਆਂ HSRP ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਅਤੇ ਕਈ ਮੋਟਰਸਾਈਕਲਾਂ ‘ਤੇ ਤੇਜ਼ ਆਵਾਜ਼ ਵਾਲੇ ਸਾਈਲੈਂਸਰ ਲੱਗੇ ਹੋਏ ਹਨ।

ਇਸ ਨਾਲ ਕਈ ਵਾਰ ਛੋਟੇ-ਮੋਟੇ ਸੜਕ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਆਮ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਪਹਿਚਾਣ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।

ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਖੰਨਾ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।ਚਾਹੀਦਾ ਹੈ ਕਿ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਆਟੋ ਰਿਕਸ਼ਾ ਅਤੇ ਮੋਟਰਸਾਈਕਲ ਚਾਲਕਾਂ ਦੀ ਚੈਕਿੰਗ ਕਰਕੇ HSRP ਨੰਬਰ ਪਲੇਟਾਂ ਅਤੇ ਲਾਇਸੈਂਸ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਸ਼ਹਿਰ ‘ਚ ਟ੍ਰੈਫਿਕ ਵਿਵਸਥਾ ਹੋਰ ਸੁਚਾਰੂ ਹੋ ਸਕੇ।

Related posts

ਬੀਜੇਪੀ ਅਤੇ ਪੰਜਾਬ ਦੇ ਗਵਰਨਰ ਦੇ ਪੁਤਲੇ ਫੂਕ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

JL News

ਪਿੰਡ ਕੋਟਲਾ ਭੜੀ ‘ਚ ਕਾਂਗਰਸ ਦੀ ਅਹਿਮ ਮੀਟਿੰਗ: ਐੱਸ.ਸੀ. ਵਿਭਾਗ ਦੀਆਂ ਪੰਜ ਮੈਂਬਰੀ ਬੂਥ ਕਮੇਟੀਆਂ ਬਣਾਉਣ ‘ਤੇ ਜ਼ੋਰ

JL News

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਬੀ.ਐੱਸ.ਐੱਫ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਰਹੱਦੀ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ

JL News
Download Application