Last 24 Hour Punjab Punjabi

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਇਨਸਾਫ਼ ਲਈ SSP ਦਫ਼ਤਰ ਅੱਗੇ ਰੋਸ ਪ੍ਰੈਸ ਕਾਨਫਰੰਸ –

ਜੇਐਲ ਨਿਊਜ਼ / JL NEWS

ਖੰਨਾ(ਪੰਜਾਬ) / 21-09-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਗੁਲਜ਼ਾਰ ਸਿੰਘ ਜੀ ਅਤੇ ਮੋਹਨਜੀਤ ਸਿੰਘ ਜੀ ਨਾਲ ਹੋਏ ਅਤਿਆਚਾਰ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ SSP ਦਫ਼ਤਰ ਅੱਗੇ ਰੋਸ ਵਜੋਂ ਪ੍ਰੈਸ ਕਾਨਫਰੰਸ ਕੀਤੀ ਗਈ।

ਇਸ ਮੌਕੇ SSP ਸਾਹਿਬ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਗਈ ਕਿ ਇਸ ਮਾਮਲੇ ਵਿੱਚ ਤੁਰੰਤ ਅਤੇ ਨਿਰਪੱਖ ਕਾਰਵਾਈ ਕੀਤੀ ਜਾਵੇ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ FIR ਦਰਜ ਕੀਤੀ ਜਾਵੇ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਗੁਰਕੀਰਤ ਸਿੰਘ ਕੋਟਲੀ ਜੀ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ‘ਤੇ ਅਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ। ਇਨਸਾਫ਼ ਲਈ ਸਾਡੀ ਲੜਾਈ ਜਾਰੀ ਰਹੇਗੀ। ਗੁਲਜ਼ਾਰ ਸਿੰਘ ਜੀ ਅਤੇ ਮੋਹਨਜੀਤ ਸਿੰਘ ਜੀ ਨੂੰ ਇਨਸਾਫ਼ ਮਿਲਣ ਤੱਕ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।

ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ, ਲਖਬੀਰ ਸਿੰਘ ਲੱਖਾ ਪਾਇਲ, ਹਰਜਿੰਦਰ ਸਿੰਘ ਇਕਲੋਹਾ, ਕਮਲਜੀਤ ਸਿੰਘ ਲੱਧੜ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਖੰਨਾ, ਰਾਜੀਵ ਰਾਇ ਮਹਿਤਾ, ਬਲਵਿੰਦਰ ਸਿੰਘ ਬੰਬ, ਅਮਰੀਸ਼ ਕਾਲੀਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਰਹੇ।

Related posts

ड्रग्स केस में बिक्रम सिंह मजीठिया को मिली बड़ी राहत, पंजाब-हरियाणा हाईकोर्ट ने दी जमानत।

JL News

कब मनाएं रक्षाबंधन? 30 अगस्त या 31 अगस्त, पढ़े क्या कहना डॉ सोनिका जैन का।

JL News

ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਕੋਰ ਕਮੇਟੀ ਦਾ ਗਠਨ, 68 ਮੈਂਬਰ ਚੁਣੇ

JL News
Download Application