Last 24 Hour Punjab Punjabi

ਹਲਦਵਾਨੀ ਘਟਨਾ ਤੇ ਰਾਹੁਲ ਗਾਂਧੀ ‘ਤੇ FIR ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਪਾਇਲ ਵਿਖੇ ਵਿਸ਼ਾਲ ਰੋਸ ਮਾਰਚ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 31-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਜੀ ਦੇ ਹਲਦਵਾਨੀ, ਉੱਤਰਾਖੰਡ ਵਿਖੇ ਹੋਏ ਸਮਾਗਮ ਤੋਂ ਬਾਅਦ ਸਮਾਗਮ ਵਾਲੀ ਥਾਂ ਦਾ ‘ਸ਼ੁੱਧੀਕਰਨ’ ਕਰਨ ਦੀ ਸ਼ਰਮਨਾਕ ਘਟਨਾ ‘ਤੇ ਭਾਜਪਾ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਖ਼ਿਲਾਫ਼ ਕਾਂਗਰਸ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਨੇ ਦੋਸ਼ ਲਗਾਇਆ ਕਿ ਉਲਟਾ ਇਸ ਘਟਨਾ ਦਾ ਵਿਰੋਧ ਕਰਨ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਖ਼ਿਲਾਫ਼ FIR ਦਰਜ ਕਰ ਦਿੱਤੀ ਗਈ, ਜੋ ਕਿ ਲੋਕਤੰਤਰ ਦੀ ਹੱਤਿਆ ਹੈ।

ਇਸੇ ਦੋਹਰੇ ਮਾਪਦੰਡ ਅਤੇ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਖ਼ਿਲਾਫ਼ ਅੱਜ ਸਾਬਕਾ ਐਮ.ਐਲ.ਏ. ਪਾਇਲ ਸਰਦਾਰ ਲਖਵੀਰ ਸਿੰਘ ਲੱਖਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਪਾਇਲ ਵਿਖੇ ਵਿਸ਼ਾਲ ਰੋਸ ਮਾਰਚ ਕੱਢ ਕੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਗਿਆ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਲਿਤ ਅਤੇ ਪੱਛੜੇ ਵਰਗਾਂ ਦੇ ਮਾਣ-ਸਨਮਾਨ ਲਈ ਹਮੇਸ਼ਾ ਲੜਦੀ ਰਹੇਗੀ ਅਤੇ ਭਾਜਪਾ ਦੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related posts

ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜੇ ਦਾ ‘ਕਬੂਲਨਾਮਾ’

JL News

बलात्कार के आरोपी को आजीवन कारावास

JL News

महिलाओं व छात्राओं को नारी सुरक्षा के लिये चलाये गये हेल्पलाइन नम्बरों की दी जानकारी पुलिस बल ।

JL News
Download Application