Last 24 Hour Punjab Punjabi

ਮੀਰੀ-ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅਹਿਮ ਮੀਟਿੰਗ-

ਜੇਐਲ ਨਿਊਜ਼ / JL NEWS 

ਕੋਟਾਂ /ਖੰਨਾ(ਪੰਜਾਬ) / 23-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਖੰਨਾ ਸ. ਯਾਦਵਿੰਦਰ ਸਿੰਘ ਯਾਦੂ ਦੀ ਰਹਿਨੁਮਾਈ ਹੇਠ ਬੀਜਾ ਜ਼ੋਨ ਦੇ ਆਗੂ ਸਾਹਿਬਾਨ ਅਤੇ ਵਰਕਰ ਸਾਹਿਬਾਨ ਦੀ ਅਹਿਮ ਮੀਟਿੰਗ ਹੋਈ।

ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ “ਮੀਰੀ-ਪੀਰੀ ਖਾਲਸਾ ਮਾਰਚ” ਜੋ ਕਿ ਆਪਣੇ ਵੱਖ-ਵੱਖ ਪੜਾਅ ਪਾਰ ਕਰਦਾ ਹੋਇਆ 31 ਅਗਸਤ ਨੂੰ ਖੰਨਾ ਵਿੱਚੋਂ ਗੁਜ਼ਰੇਗਾ, ਦੇ ਭਰਵੇਂ ਸਵਾਗਤ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਰੀ-ਪੀਰੀ ਖਾਲਸਾ ਮਾਰਚ ਨੂੰ ਲੈ ਕੇ ਇਲਾਕੇ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਇਹ ਮਾਰਚ ਸਿੱਖ ਸੰਗਤ ਵਿੱਚ ਇੱਕ ਨਵੀਂ ਚੇਤਨਾ ਜਗਾਵੇਗਾ।

ਇਸ ਮੌਕੇ ਬੀਜਾ ਜ਼ੋਨ ਦੇ ਨਵ-ਨਿਯੁਕਤ ਪ੍ਰਧਾਨ ਸ. ਜਗਦੀਸ਼ ਸਿੰਘ ਸੇਖੋਂ ਨੂੰ ਆਗੂ ਸਾਹਿਬਾਨ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

Related posts

ਨਵੀਂ ਆਬਕਾਰੀ ਨੀਤੀ ਭਰੇਗੀ ਪੰਜਾਬ ਦਾ ਖਜ਼ਾਨਾ – ਪੰਜਾਬ ਸਰਕਾਰ

JL News

ਡੀਜੀਪੀ ਵੀਕੇ ਭਾਵਰਾ ਦੀ ਛੁੱਟੀ ਹੋਈ ਮਨਜ਼ੂਰ, ਪੰਜਾਬ ਨੂੰ ਮਿਲੇਗਾ ਨਵਾਂ DGP

JL News

महिला चौपाल – हम होंगे कामयाब, जन जागरूकता अभियान के अंतर्गत महिलाओं के साथ घरेलू हिंसा पर संवाद

JL News
Download Application