Last 24 Hour Punjab Punjabi

ਸਵ. ਸਰਪੰਚ ਰੁਪਿੰਦਰ ਸਿੰਘ ਗਾਂਧੀ ਅਤੇ ਸ. ਮਨਮਿੰਦਰ ਸਿੰਘ ਮਿੰਦੀ ਦੀ ਯਾਦ ਵਿੱਚ ਖੂਨਦਾਨ ਕੈਂਪ ਦਾ ਆਯੋਜਨ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 23-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਪਿੰਡ ਰਸੂਲੜਾ ਵਿਖੇ ਨੌਜਵਾਨ ਵੀਰਾਂ ਵੱਲੋਂ ਐਨ ਆਰ ਆਈ ਭਰਾਵਾਂ ਅਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਵ. ਸਰਪੰਚ ਰੁਪਿੰਦਰ ਸਿੰਘ ਗਾਂਧੀ ਅਤੇ ਸ. ਮਨਮਿੰਦਰ ਸਿੰਘ ਮਿੰਦੀ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਖੰਨਾ ਸ. ਯਾਦਵਿੰਦਰ ਸਿੰਘ ਯਾਦੂ ਨੇ ਹਾਜ਼ਰੀ ਭਰਦੇ ਹੋਏ ਖੂਨਦਾਨ ਕਰਨ ਵਾਲੀਆਂ ਸ਼ਖਸ਼ੀਅਤਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਕੈਂਪ ਵਿੱਚ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ।

ਪ੍ਰਬੰਧਕ ਸਾਹਿਬਾਨ ਅਤੇ ਨਗਰ ਨਿਵਾਸੀਆਂ ਵੱਲੋਂ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਮਾਣ ਸਤਿਕਾਰ ਬਖਸ਼ਿਆ ਗਿਆ। ਸਮੂਹ ਪ੍ਰਬੰਧਕਾਂ ਨੇ ਸਹਿਯੋਗ ਦੇਣ ਵਾਲੇ ਸਾਰੇ ਵੀਰਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Related posts

ਪਿੰਡ ਇਕੋਲਾਹਾ ਤੀਰਥ ਯਾਤਰਾ ਤੋਂ ਪਰਤੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ, ਮੁੱਖ ਮੰਤਰੀ ਦਾ ਵੀ ਕੀਤਾ ਧੰਨਵਾਦ

JL News

“ਚੁੱਪ ਰਹਿਣਾ ਹੁਣ ਖ਼ਤਰਨਾਕ ਹੈ — ਪੰਜਾਬ ਨੂੰ ਡਰ, ਭ੍ਰਿਸ਼ਟਾਚਾਰ ਅਤੇ ਨਿਰਾਸ਼ਾ ਵੱਲ ਧੱਕਿਆ ਜਾ ਰਿਹਾ ਹੈ”:- ਇਕੋਲਾਹਾ

JL News

ਖੰਨਾ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ‘ਚ ਹਰਮਨਦੀਪ ਸਿੰਘ ਰਿੱਕੀ ਯੂਥ ਅਕਾਲੀ ਦਲ ਹਰਿਆਵਲ ਦਸਤੇ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਨਿਯੁਕਤ

JL News
Download Application